
ਅਬੋਹਰ (ਦ ਸਟੈਲਰ ਨਿਊਜ਼)। ਅੱਜ ਦੁਪਹਿਰ ਸਥਾਨਕ ਬੱਸ ਸਟੈਂਡ ਤੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੋ ਪਹੁੰਚੀ। ਇਸ ਤੋਂ ਬਾਅਦ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ।

ਜਾਣਕਾਰੀ ਅਨੁਸਾਰ ਬੈਂਕ ਦੇ ਮੁਲਾਜ਼ਮ ਅਰਸ਼ਦੀਪ ਨੇ ਦੱਸਿਆ ਕਿ ਅੱਜ ਦੁਪਹਿਰ ਉਹ ਆਪਣੇ ਦੋਸਤ ਨਾਲ ਬੱਸ ਸਟੈਂਡ ਤੋਂ ਜਾ ਰਿਹਾ ਸੀ ਤਾਂ ਉਸਨੇ ਵੇਖਿਆ ਕਿ ਇੱਕ ਕਰੀਬ 28 ਸਾਲਾਂ ਦਾ ਨੌਜਵਾਨ ਬੀਮਾਰ ਹਾਲਤ ਵਿੱਚ ਫੁੱਟਪਾਥ ਤੇ ਪਿਆ ਹੈ। ਇਸ ਮੌਕੇ ਤੇ ਮੌਜੂਦ ਸਮਿਤੀ ਦੇ ਮੈਂਬਰ ਬਿੱਟੂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ।











