
ਉਤਰਾਖੰਡ (ਦ ਸਟੈਲਰ ਨਿਊਜ਼)। ਉਤਰਾਖੰਡ ਤੋਂ ਸ਼ਰਧਾਲੂਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਉਤਰਾਖੰਡ ਵਿੱਚ ਲਗਾਤਾਰ ਮੀਂਹ ਅਤੇ ਖਰਾਬ ਮੌਸਮ ਕਾਰਨ ਸਰਕਾਰ ਨੇ 1 ਸਤੰਬਰ ਨੂੰ ਚਾਰਧਾਮ ਅਤੇ ਹੇਮਕੁੰਡ ਸਾਹਿਬ ਯਾਤਰਾ 5 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਸੀ ਪਰ ਹੁਣ 6 ਸਤੰਬਰ ਤੋਂ ਉਤਰਾਖੰਡ ਦੀ ਚਾਰ ਧਾਮ ਯਾਤਰਾ ਫਿਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।

ਨਵੇਂ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਯਾਤਰਾ ਸਿਰਫ ਦੋ ਧਾਮ , ਬਦਰੀਨਾਥ ਅਤੇ ਕੇਦਾਰਨਾਥ ਦੇ ਲਈ ਸ਼ੁਰੂ ਕੀਤੀ ਹੈ ਅਤੇ ਹੁਣ ਤੱਕ 200 ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਯਾਤਰਾ ਮੁੜ ਸ਼ੁਰੂ ਹੋਣ ਕਾਰਨ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਹੈ।











