
ਨਾਭਾ (ਦ ਸਟੈਲਰ ਨਿਊਜ਼) । ਨਾਭਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਪਿੰਡ ਦੁਲੱਧੀ ਦੇ ਸੇਮ ਨਾਲੇ ਵਿੱਚ ਅਚਾਨਕ ਪਲਟ ਗਈ। ਇਸ ਬੱਸ ਵਿੱਚ 20 ਬੱਚੇ ਸਵਾਰ ਸਨ। ਦੱਸਿਆ ਜਾ ਰਿਹਾ ਕਿ ਬੱਸ ਨਾਭਾ ਹਲਕੇ ਦੇ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਆ ਰਹੀ ਸੀ ਕਿ ਸਾਹਮਣੇ ਤੋਂ ਇੱਕ ਵਾਹਨ ਆ ਗਿਆ, ਜਿਸ ਕਾਰਨ ਸਕੂਲ ਦੀ ਬੱਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ ਕੀਤੀ ਤਾਂ ਬੱਸ ਇਕਦਮ ਸੇਮ ਨਾਲੇ ਵਿੱਚ ਪਲਟ ਗਈ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦਾ ਸਟਾਫ਼ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ।

ਉਨ੍ਹਾਂ ਨੇ ਤੁਰੰਤ ਬੱਸ ਦਾ ਸ਼ੀਸ਼ਾ ਤੋੜ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਸਾਰੇ ਬੱਚੇ ਸਹੀ ਸਲਾਮਤ ਹਨ। ਪੁਲਿਸ ਚੌਂਕੀ ਸੀਟਾਂ ਵਾਲਾ ਦਾ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।












