
ਜੰਮੂ (ਦ ਸਟੈਲਰ ਨਿਊਜ਼)। ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਕਟੜਾ ਵਿੱਚ ਮਾਤਾ ਵੈਸ਼ਨੋ ਦੇਵੀ ਗੁਫਾ ਮੰਦਰ ਦੀ ਯਾਤਰਾ 19 ਦਿਨਾਂ ਲਈ ਮੁਅੱਤਲ ਕਰਨ ਤੋਂ ਬਾਅਦ 14 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ। ਜਾਣਕਾਰੀ ਅਨੁਸਾਰ 26 ਅਗਸਤ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਦਸਿੱਆ ਕਿ ਅਨੁਕੂਲ ਮੌਸਮ ਦੇ ਅਧੀਨ ਵੈਸ਼ਨੋ ਦੇਵੀ ਯਾਤਰਾ 14 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ।

ਸ਼ਰਧਾਲੂ ਬੁਕਿੰਗ ਬਾਰੇ ਸੰਬੰਧਿਤ ਜਾਣਕਾਰੀ ਵੈੱਬਸਾਈਟ ਤੋਂ ਵੇਖ ਸਕਦੇ ਹਨ। ਸ਼ਰਾਈਨ ਬੁਲਾਰੇ ਨੇ ਦੱਸਿਆ ਯਾਤਰਾ ਦੀ ਮੁੜ ਸ਼ੁਰੂਆਤ ਸਾਡੇ ਸਮੂਹਿਕ ਵਿਸ਼ਵਾਸ ਦੀ ਜਿੱਤ ਹੈ।












