Friday, October 23, 2026
Home Hoshiarpur ਖੋ-ਖੋ ਐਸੋਸੀਏਸ਼ਨ ਨੇ ਪ੍ਰਿੰਸੀਪਲ ਰਸ਼ਮੀ ਸ਼ਰਮਾ ਨੂੰ ਕੀਤਾ ਸਨਮਾਨਿਤ

ਖੋ-ਖੋ ਐਸੋਸੀਏਸ਼ਨ ਨੇ ਪ੍ਰਿੰਸੀਪਲ ਰਸ਼ਮੀ ਸ਼ਰਮਾ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (ਖੋ-ਖੋ) ਜੋ ਕਿ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਸ ਵਿੱਚ ਖੋ- ਖੋ ਐਸੋਸੀਏਸ਼ਨ ਹੁਸ਼ਿਆਰਪੁਰ ਅਤੇ ਜਿਲਾ ਸਕੂਲ ਖੇਡਾਂ (ਖੋ-ਖੋ) ਆਫਿਸ਼ੀਅਲ ਟੀਮ ਵੱਲੋਂ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਸਮੀ ਸ਼ਰਮਾ ਤੇ (ਐਚ ਓ ਡੀ) ਫਿਜੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਮੁਖੀ ਹਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

Advertisements

ਖੇਡ ਕਨਵੀਨਰ ਸੁਰਜੀਤ ਸਿੰਘ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਅਤੇ ਖੇਡ ਕਨਵੀਨਰ ਜਸਵਿੰਦਰ ਸਿੰਘ ਡੀਪੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਗਾ ਕਲਾਂ ਅਤੇ ਉਹਨਾਂ ਦੇ ਬਾਕੀ ਸਾਥੀ ਆਫਿਸ਼ੀਅਲ ਟੀਮ ਸਤਬੀਰ ਸਿੰਘ ਲੈਕਚਰਾਰ,ਕੁਲਵਿੰਦਰ ਕੌਰ ਲੈਕਚਰਾਰ, ਕੁਲਵੀਰ ਕੌਰ ਲੈਕਚਰਾਰ, ਨਵਜੀਤ ਕੌਰ ਲੈਕਚਰਾਰ,ਰਾਮ ਚਰਨ ਡੀਪੀਈ, ਜਸਵੀਰ ਕੌਰ ਡੀਪੀਈ,ਗੌਹਰ ਸਿੰਘ ਡੀਪੀਈ,ਸੁਮਿਤ ਚੌਹਾਨ ਡੀਪੀਈ,ਗੁਰਦੇਵ ਸਿੰਘ ਡੀਪੀਈ,ਗੁਰਪ੍ਰੀਤ ਕੌਰ ਡੀਪੀਈ,ਰਣਜੀਤ ਕੌਰ ਡੀਪੀਈ, ਸੁਨੀਤਾ ਰਾਣੀ ਡੀਪੀਈ, ਪ੍ਰਿਥੀਪਾਲ ਸਿੰਘ ਡੀਪੀਈ,ਕੁਲਵੀਰ ਕੌਰ ਡੀਪੀਈ, ਬਿਪਨ ਕੁਮਾਰੀ ਡੀਪੀਈ, ਵੱਲੋਂ ਸੁਚਾਰੂ ਢੰਗ ਨਾਲ ਟੂਰਨਾਮੈਂਟ ਨੂੰ ਨੇਪਰੇ ਚੜਾਉਣ ਲਈ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਜ਼ਿਲਾ ਖੋ-ਖੋ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਪ੍ਰਿੰਸੀਪਲ ਰਸਮੀ ਸ਼ਰਮਾ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here