Saturday, October 3, 2026
Home Education ਹਰਿਆਣਾ ਕਾਲਜ ਦੇ ਅਲੂਮਨੀ ਪ੍ਰਿੰ. ਅਮਨਦੀਪ ਦੇ ਉਪ ਜਿਲ੍ਹਾ ਸਿੱਖਿਆ ਅਫਸਰ ਬਣਨ...

ਹਰਿਆਣਾ ਕਾਲਜ ਦੇ ਅਲੂਮਨੀ ਪ੍ਰਿੰ. ਅਮਨਦੀਪ ਦੇ ਉਪ ਜਿਲ੍ਹਾ ਸਿੱਖਿਆ ਅਫਸਰ ਬਣਨ ਤੇ ਸਨਮਾਨ

ਹਰਿਆਣਾ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੀ ਮੋਹਰੀ ਵਿਦਿਅਕ ਸੰਸਥਾ ਜੀ ਜੀ ਡੀ ਐਸ ਡੀ ਕਾਲਜ ਹਰਿਆਣਾ ਨੂੰ ਪਿਛਲੇ 78 ਸਾਲਾਂ ਤੋਂ ਇਲਾਕੇ ‘ਚ ਸਿੱਖਿਆ ਦੀਆਂ ਰੌਸਨੀਆਂ ਵੰਡਣ ਦਾ ਮਾਣ ਹਾਸਿਲ ਹੈ ਤੇ ਇੱਥੋਂ ਪੜ੍ਹੇ ਵਿਦਿਆਰਥੀ ਦੇਸ਼ ਦੇ ਪ੍ਰਸ਼ਾਸ਼ਨਿਕ, ਵਿਦਿਅਕ, ਸਾਹਿਤਕ ਤੇ ਸਭਿਆਚਾਰਕ ਖੇਤਰਾਂ ਲਈ ਦੇਸ਼ ਵਿਦੇਸ਼ ‘ਚ ਆਪਣੀ ਕਾਬਲੀਅਤ ਸਦਕਾ ਅਦਾਰੇ ਦਾ ਨਾਂ ਰੌਸ਼ਨ ਕਰ ਰਹੇ ਹਨ, ਜੋ ਕਿ ਕਾਲਜ ਲਈ ਵੱਡੇ ਮਾਣ ਵਾਲੀ ਗੱਲ ਹੈ।’’ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਜੀ ਜੀ ਡੀ ਐਸ ਡੀ ਕਾਲਜ ਹਰਿਆਣਾ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਨੇ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਉਘੇ ਅਧਿਆਪਕ ਆਗੂ ਪ੍ਰਿੰਸੀਪਲ ਅਮਨਦੀਪ ਸ਼ਰਮਾਂ ਨੂੰ ਹੁਸ਼ਿਆਰਪੁਰ ਜਿਲ੍ਹੇ ਵਿੱਚ ਬਤੌਰ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਸਿੱਖਿਆ ਬਣਨ ‘ਤੇ ਸਨਮਾਨਿਤ ਕਰਨ ਦੌਰਾਨ ਕੀਤਾ।

Advertisements

ਉਹਨਾਂ ਕਿਹਾ ਕਿ ਪ੍ਰਿੰਸੀਪਲ ਅਮਨਦੀਪ ਕਾਲਜ ਵਿੱਚ ਕਰੀਬ 20 ਸਾਲ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਚੁੱਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਸੈਨੈਟਰ ਤੇ ਸਿੰਡੀਕੇਟ ਮੈਬਰ ਡਾ ਗੁਰਦੀਪ ਸ਼ਰਮਾਂ ਨੇ ਕਿਹਾ ਕਿ ਪ੍ਰਿੰਸੀਪਲ ਅਮਨਦੀਪ ਸ਼ਰਮਾਂ ਦੀ ਪਹਿਚਾਣ ਵਿਦਿਆਰਥੀ ਸਮੇਂ ਤੋਂ ਹੀ ਕਾਲਜ ਦੀਆਂ ਵਿਦਿਅਕ ਤੇ ਸਭਿਆਚਾਰਕ ਸਰਗਰਮੀਆਂ ਲਈ ਅਗਾਂਹਵਧੂ ਵਿਦਿਆਰਥੀ ਵਜੋਂ ਰਹੀ ਹੈ ਤੇ ਇਸ ਸ਼ਖ਼ਸ਼ੀਅਤ ਨੇ ਬਤੌਰ ਅਧਿਆਪਕ ਤੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਉਂਦਿਆਂ ਅਧਿਆਪਨ ਦੇ ਖੇਤਰ ਵਿੱਚ ਨਵੇਂ ਦਿੱਸਹੱਦੇ ਕਾਇਮ ਕੀਤੇ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਦੇਸ ਬੰਧੂ ਨੇ ਵੀ ਕਾਲਜ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪ੍ਰਿੰਸੀਪਲ ਅਮਨਦੀਪ ਸ਼ਰਮਾਂ ਨੂੰ ਹੁਸ਼ਿਆਰਪੁਰ ਜਿਲ੍ਹੇ ਵਿੱਚ ਬਤੌਰ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਸਿੱਖਿਆ ਪੂਰੀ ਸੰਜੀਦਗੀ ਤੇ ਸਮਰਪਣ ਭਾਵਨਾਂ ਨਾਲ ਨਿਭਾਉਣ ਲਈ ਸ਼ੁਭ ਇਛਾਵਾਂ ਦਿੱਤੀਆਂ ਹਨ।

ਇਸ ਮੌਕੇ ਕਾਲਿਜ ਅਲੂਮਨੀ ਮੀਟ ਕੋਆਰਡੀਨੇਟਰ ਪ੍ਰੋ. ਸੁਰੇਸ਼ ਕੁਮਾਰ, ਸਕੱਤਰ ਵਰਿੰਦਰ ਸਿੰਘ ਨਿਮਾਣਾ, ਮੀਤ ਪ੍ਰਧਾਨ ਮਲਕੀਤ ਸਿੰਘ ਬੱਸੀ, ਸਰਬਜੀਤ ਸਿੰਘ ਕੰਗ, ਪ੍ਰਿੰਸੀਪਲ ਸ਼ਾਦੀ ਲਾਲ ਆਨੰਦ, ਸਰ ਮਾਰਸ਼ਲ ਐਜੂਕੇਸ਼ਨਲ ਸੋਸਾਇਟੀ ਦੇ ਕੁਲਵੰਤ ਸਿੰਘ ਮਾਰਸ਼ਲ, ਪ੍ਰਿੰਸੀਪਲ ਡਾ. ਸੂਚੀ ਸ਼ਰਮਾਂ, ਪ੍ਰੋ. ਅਨਿਲ ਕੁਮਾਰ, ਗੁਰਪ੍ਰੀਤ ਕੌਰ, ਨਿਰਮਲ ਸਿੰਘ, ਚੰਦਰ ਪ੍ਰਕਾਸ਼ ਕਮਲ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਸੀਤਾ ਰਾਣੀ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here