Tuesday, October 27, 2026
Home Hoshiarpur ਪੰ. ਜਗਤ ਰਾਮ ਸਰਕਾਰੀ ਕਾਲਜ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ

ਪੰ. ਜਗਤ ਰਾਮ ਸਰਕਾਰੀ ਕਾਲਜ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਡਤ ਜਗਤ ਰਾਮ ਸਰਕਾਰੀ ਬਹੁਤਕਨੀਕੀ ਕਾਲਜ ਹੁਸ਼ਿਆਰਪੁਰ ਵਿਖੇ ਫਾਰਮੇਸੀ ਵਿਭਾਗ ਵੱਲੋਂ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ। ਇਸ ਸਮੇਂ ਡਿਪਲੋਮਾ ਫਾਰਮੇਸੀ ਦੇ ਵਿਦਿਆਰਥੀਆਂ ਵੱਲੋਂ ਸਲੋਗਨ ਲੇਖਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਿੱਸਾ ਲੈ ਕੇ ਫਾਰਮਾਸਿਸਟ ਦੇ ਸਮਾਜ ਪ੍ਰਤੀ ਰੋਲ ਅਤੇ ਜਿੰਮੇਵਾਰੀ ਸੰਬੰਧੀ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਵੱਲੋਂ ਭਵਿੱਖ ਵਿੱਚ ਜਿੰਮੇਵਾਰ ਫਾਰਮਾਸਿਸਟ ਬਣਨ ਦਾ ਪ੍ਰਣ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਨਸ਼ਾ ਮੁਕਤੀ, ਐਚਆਈਵੀ, ਏਡਸ ਅਤੇ ਹੋਰ ਬਿਮਾਰੀਆਂ ਤੋਂ ਬਚਣ ਸੰਬੰਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ।

Advertisements

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਫਾਰਮਾਸਿਸਟ ਵੱਲੋਂ ਸਮਾਜ ਪ੍ਰਤੀ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਜਸਵੰਤ ਕੌਰ, ਅਫ਼ਸਰ ਇੰਚਾਰਜ ਫਾਰਮੇਸੀ ਵੱਲੋਂ ਵਿਦਿਆਰਥੀਆਂ ਨੂੰ ਫਾਰਮੇਸੀ ਪ੍ਰੋਫੈਸ਼ਨ ਵਿੱਚ ਮੇਹਨਤ ਨਾਲੇ ਮੁਹਾਰਤ ਹਾਸਲ ਕਰਕ ਸਮਾਜ ਦੇ ਲੋਕਾਂ ਦਾ ਜੀਵਨ ਅਤੇ ਸਿਹਤ ਦਾ ਸਤਰ ਉੱਚਾ ਚੁੱਕਣ ਵਾਸਤੇ ਭਰੋਸੇਯੋਗ ਸੂਤਰ ਬਣਨ ਲਈ ਪ੍ਰੇਰਿਆ ਗਿਆ। ਇਹ ਪ੍ਰੋਗਰਾਮ ਗੁਰਪ੍ਰੀਤ ਸਿੰਘ, ਰੂਪੇਸ਼ ਸ਼ਰਮਾ ਲੈਕਚਰਾਰ ਫਾਰਮੇਸੀ ਅਤੇ ਰੇਡ ਰਿਬਨ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਰਾਜੇਸ਼ ਕੁਮਾਰ ਧੁੰਨਾ ਮੁਖੀ ਕੈਮੀਕਲ ਇੰਜੀਨੀਰਿੰਗ ਵਿਭਾਗ ਵੀ ਮੌਜੂਦ ਸਨ।

LEAVE A REPLY

Please enter your comment!
Please enter your name here