Wednesday, October 21, 2026
Home Crime ਸੜਕ ਹਾਦਸੇ ਦੌਰਾਨ 2 ਲੜਕੀਆਂ ਦੀ ਮੌਤ

ਸੜਕ ਹਾਦਸੇ ਦੌਰਾਨ 2 ਲੜਕੀਆਂ ਦੀ ਮੌਤ

ਮੁਕਤਸਰ (ਦ ਸਟੈਲਰ ਨਿਊਜ਼)। ਸ੍ਰੀ ਮੁਕਤਸਰ ਸਾਹਿਬ  ਸ਼ਹਿਰ ਦੇ ਮਲੋਟ-ਬਠਿੰਡਾ ਬਾਈਪਾਸ ’ਤੇ ਇਕ ਸੜਕ ਹਾਦਸਾ ਵਾਪਰਿਆ। ਜਿਸ ਦੌਰਾਨ ਦੋ ਲੜਕੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੇਂਟ ਸਹਾਰਾ ਕਾਲਜ ਦੇ ਮੈਡੀਕਲ ਦੀਆਂ ਵਿਦਿਆਰਥਣਾਂ ਜੋ ਸਿਵਲ ਹਸਪਤਾਲ ’ਚ ਇੰਟਰਨਸ਼ਿਪ ਕਰ ਰਹੀਆਂ ਸਨ, ਤੇ ਸ਼ੁਕਰਵਾਰ ਦੀ ਬਾਅਦ ਦੁਪਹਿਰ ਡਿਊਟੀ ਖ਼ਤਮ ਕਰਨ ਉਪਰੰਤ ਕਰੀਬ ਢਾਈ ਵਜੇ ਉਹ ਅਪਣੀ ਸਕੂਟੀ ਪੀਬੀ 08 ਡੀਐਲ 8725 ’ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੀਆਂ ਸਨ ਜਦੋਂ ਉਹ ਮਲੋਟ ਬਠਿੰਡਾ ਬਾਈਪਾਸ ਰੋਡ ’ਤੇ ਵਧਵਾ ਹਸਪਤਾਲ ਨਜ਼ਦੀਕ ਪੁੱਜੀਆਂ ਤਾਂ ਇੱਕ ਤੇਲ ਵਾਲੇ ਟੈਂਕਰ ਆਰ ਜੇ 13 ਜੀਬੀ 6682 ਦੀ ਚਪੇਟ ’ਚ ਆ ਗਈਆਂ ਤੇ ਟਰੱਕ ਉਨ੍ਹਾਂ ਦੇ ਸਿਰ ਉਪਰੋਂ ਗੁਜ਼ਰ ਗਿਆ, ਜਿਸ ਕਾਰਨ ਦੋਵੇਂ ਲੜਕੀਆਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।

Advertisements

ਮ੍ਰਿਤਕ ਲੜਕੀਆਂ ਦੀ ਪਹਿਚਾਣ ਰੈਣੂ ਕੁਮਾਰੀ ਪੁੱਤਰੀ ਬਲਵਿੰਦਰ ਸਿੰਘ ਵਾਸੀ ਥਾਂਦੇਵਾਲਾ ਅਤੇ ਰਾਜਵੀਰ ਕੌਰ ਪੁੱਤਰੀ ਕਿੱਕਰ ਸਿੰਘ ਵਾਸੀ ਰਹੂੜਿਆਂ ਵਾਲੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਐਸ.ਐਸ.ਐਫ਼ ਦੀ ਟੀਮ ਅਤੇ ਪੁਲਿਸ ਨੇ ਲਾਸ਼ਾਂ ਅਤੇ ਵਾਹਨਾਂ ਨੂੰ ਅਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ।  ਮ੍ਰਿਤਕਾਂ ਦੀ ਪਛਾਣ ਰਾਜਵੀਰ ਕੌਰ (30) ਵਾਸੀ ਪਿੰਡ ਰੂਹੜਿਆਵਾਲੀ ਅਤੇ ਰੇਨੂੰ (22) ਵਾਸੀ ਪਿੰਡ ਥਾਂਦੇਵਾਲਾ ਦੇ ਰੂਪ ’ਚ ਹੋਈ ਹੈ। ਰਾਜਵੀਰ ਕੌਰ ਵਿਆਹੁਤਾ ਤੇ ਉਸ ਦੇ ਦੋ ਬੱਚੇ 7 ਸਾਲ ਦਾ ਬੇਟੇ ਤੇ 4 ਸਾਲ ਦੀ ਬੇਟੀ ਹਨ। 

LEAVE A REPLY

Please enter your comment!
Please enter your name here