
ਮੇਰਠ (ਦ ਸਟੈਲਰ ਨਿਊਜ਼)। ਮੇਰਠ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ 14 ਸਾਲ ਦੀ ਰੇਪ ਪੀੜਤਾਂ ਨੇ ਇੱਕ ਕੁੜੀ ਨੇ ਧੀ ਨੂੰ ਜਨਮ ਦਿੱਤਾ ਹੈ। ਪਰ ਪਰਿਵਾਰ ਨੇ ਦੱਸਿਆ ਕਿ ਉਹ ਨਵਜੰਮੇ ਬੱਚੇ ਨੂੰ ਆਪਣੇ ਨਾਲ ਨਹੀਂ ਰੱਖ ਸਕਦੇ। ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਨਵਜੰਮੇ ਬੱਚੇ ਨੂੰ ਮੇਰਠ ਦੇ ਇੱਕ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਗਿਆ। ਲੜਕੀ ਅਤੇ ਉਸਦੀ ਮਾਂ ਦਾ ਡੀਐਨਏ ਟੈਸਟ ਲਿਆ ਜਾ ਰਿਹਾ ਹੈ। ਆਰੋਪੀ ਦਾ ਡੀਐਨਏ ਟੈਸਟ ਜਾਂਚ ਲਈ ਜੇਲ੍ਹ ਵਿੱਚ ਹੀ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਆਰੋਪੀ ਪੰਜ ਮਹੀਨੇ ਤੱਕ ਲੜਕੀ ਨੂੰ ਡਰਾ ਧਮਕਾ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਲਗਾਤਾਰ ਰੇਪ ਕਰਦਾ ਰਿਹਾ ਇਸ ਦੌਰਾਨ ਲੜਕੀ ਗਰਭਵਤੀ ਹੋ ਗਈ। ਲੜਕੀ ਦੇ ਗਰਭਵਤੀ ਹੋਣ ਦਾ ਪਤਾ ਉਦੋਂ ਲੱਗਿਆ ਜਦੋਂ ਉਸਦੇ ਪਰਿਵਾਰ ਨੇ ਉਸਨੂੰ ਬਿਮਾਰ ਹੋਣ ਤੋਂ ਬਾਅਦ ਡਾਕਟਰ ਕੋਲ ਲੈ ਜਾਇਆ। ਜਿੱਥੇ ਡਾਕਟਰ ਨੇ ਦੱਸਿਆ ਕਿ ਲੜਕੀ ਲਗਭਗ ਸੱਤ ਮਹੀਨਿਆਂ ਦੀ ਗਰਭਵਤੀ ਸੀ। ਇਸ ਤੋਂ ਬਾਅਦ ਲੜਕੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸਨੇ ਆਪਣੇ ਗੁਆਂਢੀ ‘ਤੇ ਆਰੋਪ ਲਗਾਇਆ। ਲੜਕੀ ਦੇ ਪਿਤਾ ਨੇ ਮਾਮਲਾ ਦਰਜ ਕਰਵਾਇਆ। ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਨੂੰ ਜੇਲ੍ਹ ਭੇਜ ਦਿੱਤਾ।












