Tuesday, October 20, 2026
Home Crime ਗਰਭਵਤੀ ਮਹਿਲਾਂ ਨਾਲ ਬਲਾਤਕਾਰ, ਫਿਰ ਇੱਟਾਂ ਮਾਰਕੇ ਕੀਤਾ ਲਹੂ-ਲੁਹਾਨ

ਗਰਭਵਤੀ ਮਹਿਲਾਂ ਨਾਲ ਬਲਾਤਕਾਰ, ਫਿਰ ਇੱਟਾਂ ਮਾਰਕੇ ਕੀਤਾ ਲਹੂ-ਲੁਹਾਨ

ਸ੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਵਿਅਕਤੀ ਵੱਲੋਂ ਹੈਵਾਨੀਅਤ ਦੀ ਸਾਰੀਆਂ ਹੱਦਾਂ ਪਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਵੱਲੋਂ ਪੰਜ ਮਹੀਨਿਆਂ ਦੀ ਗਰਭਵਤੀ ਮਹਿਲਾ ਨਾਲ ਬਲਾਤਕਾਰ ਕੀਤਾ ਗਿਆ। ਇੰਨਾ ਹੀ ਨਹੀਂ, ਉਸਨੇ ਮਹਿਲਾਂ ਤੇ ਇੱਟਾਂ ਦੇ ਨਾਲ ਉਸਦੇ ਮੂੰਹ ਅਤੇ ਸਿਰ ਉੱਤੇ ਕਈ ਵਾਰ ਕਰਕੇ ਉਸਨੂੰ ਗਭੀਰ ਜ਼ਖ਼ਮੀ ਕਰ ਦਿੱਤਾ। ਬੰਦ ਪਏ ਸੈਲਰ ਦੇ ਕਮਰੇ ਵਿੱਚ ਜਖਮੀ ਲੜਕੀ ਨੂੰ ਮੌਕੇ ਤੋਂ ਛੱਡ ਕੇ ਵਿਅਕਤੀ ਫਰਾਰ ਹੋ ਗਿਆ। ਇਸ ਮਾਮਲੇ ਦੇ ਵਿੱਚ ਮੁਕਤਸਰ ਥਾਣਾ ਸਦਰ ਦੀ ਪੁਲਿਸ ਦੇ ਵੱਲੋਂ ਮੁਕਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਰਜ ਕਰਾਏ ਬਿਆਨਾਂ ਦੇ ਵਿੱਚ ਲੜਕੀ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਘਰ ਜਾਣ ਦੇ ਲਈ ਰੋਡ ਉੱਪਰ ਖੜੀ ਸੀ ਤੇ ਉਸ ਕੋਲ ਇੱਕ ਵਿਅਕਤੀ ਕ੍ਰਿਸ਼ਨ ਕੁਮਾਰ ਆਪਣੇ ਮੋਟਰਸਾਈਕਲ ਤੇ ਆਇਆ। ਮਹਿਲਾ ਨੇ ਦੱਸਿਆ ਕਿ ਉਹ ਇਸ ਸ਼ਖਸ ਨੂੰ ਪਹਿਲਾਂ ਤੋਂ ਥੋੜਾ ਬਹੁਤਾ ਜਾਣਦੀ ਸੀ। ਕ੍ਰਿਸ਼ਨ ਕੁਮਾਰ ਨੇ ਉਸ ਨੂੰ ਜਾਣ ਬਾਰੇ ਪੁੱਛਿਆ ਤਾਂ ਮਹਿਲਾ ਉਸਦੇ ਨਾਲ ਚਲੀ ਗਈ।

Advertisements

ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਹ ਉਸ ਨੂੰ ਉਸਦੀ ਭੈਣ ਦੇ ਘਰੇ ਛੱਡ ਦੇਵੇਗਾ। ਪਰ ਕ੍ਰਿਸ਼ਨ ਕੁਮਾਰ ਉਸ ਨੂੰ ਬਲਮਗੜ੍ਹ ਰੋਡ ਦੇ ਬਹਾਨੇ ਦੇ ਨਾਲ ਬੰਦ ਪਏ ਸੈਲਰ ਦੇ ਵਿੱਚ ਲੈ ਗਿਆ ਤੇ ਇੱਕ ਖਾਲੀ ਖੰਡਨ ਨੁਮਾ ਕਮਰੇ ਦੇ ਵਿੱਚ ਲਿਜਾ ਕੇ ਉਸ ਦੇ ਨਾਲ ਜ਼ਬਰਦਸਤੀ ਕਰਨ ਲੱਗਿਆ। ਜਦੋਂ ਲੜਕੀ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥ ਪੈਰ ਬੰਨ ਦਿੱਤੇ ਤੇ ਉਸ ਦਿਨ ਨਾਲ ਜਬਰਦਸਤੀ ਕੀਤੀ। ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਦੱਸਿਆ ਗਿਆ ਕਿ ਉਸਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕ੍ਰਿਸ਼ਨ ਕੁਮਾਰ ਨੇ ਕੋਲੇ ਪਈ ਇੱਟ ਦੇ ਨਾਲ ਉਸ ਦੇ ਮੂੰਹ ਤੇ ਸਿਰ ਉੱਪਰ ਕਈ ਵਾਰ ਕੀਤੇ ਤੇ ਉਸ ਨੂੰ ਗੰਭੀਰ ਜਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਉਹ ਹੋਸ਼ ਆਉਣ ਤੋਂ ਬਾਅਦ ਸੜਕ ਦੇ ਕਿਨਾਰੇ ਆਈ ਜਿੱਥੇ ਲੇਬਰ ਕਰ ਰਹੇ ਵਿਅਕਤੀਆਂ ਨੇ ਉਸਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਤਾਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here