
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਅਤੇ ਮਾਨ੍ਯੋਗ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਅੰਦਰ ਯੁੱਧ ਨੱਸ਼ਿਆ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ। ਜਿਸ ਤਹਿਤ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ੍ਰੀ ਸੰਦੀਪ ਕੁਮਾਰ ਮਲਿਕ ਵਲੋਂ ਜ਼ਿਲ੍ਹੇ ਅੰਦਰ ਇਸ ਮੁਹਿਮ ਤਹਿਤ ਵਿਸ਼ੇਸ਼ ਕਾਰਵਾਈਆ ਕੀਤੀਆ ਜਾ ਰਹੀਆ ਹਨ। ਇਸੇ ਲੜੀ ਤਹਿਤ ਮੇਜਰ ਸਿੰਘ.SP PBI & NARCOTIC ਹੁਸ਼ਿਆਰਪੁਰ ਦਵਿੰਦਰ ਸਿੰਘ ਡੀ.ਐਸ .ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿੱਚ ਨਸ਼ਾ ਸਪਲਾਈ ਕਰਨ ਵਾਲੀ ਆਰੋਪੀ ਸਰਬਜੀਤ ਕੋਰ ਉਰਫ ਰੋਡੀ ਪਤਨੀ ਸਰੂਪ ਲਾਲ ਵਾਸੀ ਵਾਰਡ ਨੰਬਰ 8 ਚੰਡੀਗੜ੍ਹ ਕਾਲੋਲੀ ਟਾਂਡਾ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਜਿਸ ਤੇ ਨਸ਼ਾ ਵੇਚਣ ਦੇ ਕੁੱਲ 11 ਮੁੱਕਦਮੇ ਦਰਜ ਹਨ। ਓਕਤ ਆਰੋਪੀ ਸਰਬਜੀਤ ਕੋਰ ਉਰਫ ਰੋਡੀ ਇਸ ਵਕਤ ਜ਼ਿਲ੍ਹਾ ਹੁਸ਼ਿਆਰਪੁਰ ਜ਼ੇਲ ਵਿੱਚ ਬੰਦ ਹੈ।

ਆਰੋਪੀ ਉਕਤ ਨੇ ਆਪਣਾ ਘਰ ਪਿੰਡ ਡਾਲਾ ਤਹਿਸੀਲ ਟਾਂਡਾ ਜੋ ਰਕਬਾ 281 ਮੁਰੱਬਾ ਗਜ ਖਸਰਾ ਨੰਬਰ 38,40,41,42 ਜੋ ਕਿ ਪੰਜਾਬ ਵਕਫ ਬੋਰਡ ਦੀ ਜਗਾ ਵਿੱਚ ਅਣ ਅਧਿਕਾਰਤ ਬਣਾਇਆ ਹੈ। ਜਿਸ ਬਾਰੇ ਮਾਨ੍ਯੋਗ ਦਫਤਰ ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਵਲੋਂ ਇੱਕ ਪੱਤਰ ਨੰਬਰੀ 2075-78 ਰੀਡਰ ਮਿਤੀ 24-07-2025 ਜਾਰੀ ਕੀਤਾ ਗਿਆ। ਜਿਸ ਅਨੁਸਾਰ ਉਕਤ ਆਰੋਪੀ ਸਰਬਜੀਤ ਕੋਰ ਉਰਫ ਰੋਡੀ ਪਤਨੀ ਸਰੂਪ ਲਾਲ ਵਾਸੀ ਵਾਰਡ ਨੰਬਰ 8 ਚੰਡੀਗੜ੍ਹ ਕਾਲੋਲੀ ਟਾਂਡਾ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਪ੍ਰੋਪਰਟੀ ਢਾਉਣ ਸਬੰਧੀ ਹੁਕਮ ਜਾਰੀ ਕੀਤਾ ਹੈ। ਜਿਸ ਦੀ ਕਾਰਵਾਈ ਮਿਤੀ 06.10.2025 ਨੂੰ ਅਮਲ ਵਿੱਚ ਲਿਆਦੀ ਜਾ ਰਹੀ ਹੈ।











