
ਪਟਿਆਲਾ (ਦ ਸਟੈਲਰ ਨਿਊਜ਼)। ਪੰਜਾਬ ਦੇ ਪਟਿਆਲਾ ਵਿੱਚ ਰਾਜਪੁਰਾ-ਸਰਹਿੰਦ ਬਾਈਪਾਸ ਰੋਡ ‘ਤੇ ਕਾਰ ਵਿੱਚ ਜਾ ਰਹੇ 19 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਰਨ ਵਾਲਾ ਯਸ਼ਪ੍ਰੀਤ , ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਥਾਣਾ ਸਿਟੀ, ਰਾਜਪੁਰਾ ਇਲਾਕੇ ਚ 19 ਸਾਲਾ ਵਿਦਿਆਰਥੀ ਯਸ਼ਪਰੀਤ ਦੀ ਹੱਤਿਆ ਦੇ ਮਾਮਲੇ ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ।ਇਹ FIR ਕਤਲ ਹੋਏ ਯਸ਼ਪ੍ਰੀਤ ਸਿੰਘ ਦੇ ਪਿਤਾ ਗੁਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤੀ ਗਈ ਹੈ।ਦੱਸਿਆ ਗਿਆ ਕਿ ਯਸ਼ਪਰੀਤ ਦੇ ਸਿਰ ਦੇ ਖੱਬੇ ਪਾਸੇ ਗੋਲੀ ਲੱਗੀ ਸੀ। ਮੌਕੇ ਤੋਂ ਪੁਲਿਸ ਨੇ ਆਲਟੋ ਕਾਰ ਦੇ ਖੱਬੇ ਪਾਸੇ ਇੱਕ ਗੈਰ ਕਾਨੂੰਨੀ ਦੇਸੀ ਪਿਸਤੌਲ ਬਰਾਮਦ ਕੀਤੀ।
ਯਸ਼ਪਰੀਤ ਸਿੰਘ ਚੰਡੀਗੜ੍ਹ ਦੇ ਸੈਕਟਰ-10 ਵਿੱਚ ਡੀਏਵੀ ਕਾਲਜ ਵਿੱਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ। ਥਾਣਾ ਸਿਟੀ, ਰਾਜਪੁਰਾ ਦੇ ਇੰਜਾਰਜ ਕਿਰਪਾਲ ਸਿੰਘ ਮੋਹੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਬਾਅਦ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਹਿਲਾਂ ਮਾਮਲਾ ਸੁਸਾਇਡ ਵਰਗਾ ਲੱਗ ਰਿਹਾ ਸੀ, ਪਰ ਸੁਸਾਇਡ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ। ਇਸ ਕਾਰਨ ਘਟਨਾ ਦੇ ਹਰ ਪਹਿਲੂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।












