Thursday, October 29, 2026
Home National ‘ਸੱਪਣੀ’ ਬਣ ਕੇ ਪਤੀ ਨੂੰ ਡਰਾਉਂਦੀ ਪਤਨੀ, ਇਨਸਾਫ਼ ਦੀ ਗੁਹਾਰ

‘ਸੱਪਣੀ’ ਬਣ ਕੇ ਪਤੀ ਨੂੰ ਡਰਾਉਂਦੀ ਪਤਨੀ, ਇਨਸਾਫ਼ ਦੀ ਗੁਹਾਰ

ਯੂਪੀ (ਦ ਸਟੈਲਰ ਨਿਊਜ਼)। ਯੂਪੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦੀ ਪਤਨੀ ਰਾਤ ਨੂੰ ‘ਸੱਪਣੀ’ ਬਣ ਜਾਂਦੀ ਹੈ। ਜਾਣਕਾਰੀ ਅਨੁਸਾਰ ਮਹਿਮੂਦਾਬਾਦ ਦੇ ਲੋਧਾਸਾ ਪਿੰਡ ਦਾ ਵਾਸੀ ਮੇਰਾਜ ਆਪਣੀ ਸ਼ਿਕਾਇਤ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ  ਕੋਲ ਪਹੁੰਚਿਆ। ਉਸਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਦੱਸਿਆ ਕਿ ਮੇਰੀ ਪਤਨੀ ਨਸੀਮੂਨ ਰਾਤ ਨੂੰ ਸੱਪ ਬਣ ਜਾਂਦੀ ਹੈ ਅਤੇ ਮੈਨੂੰ ਡੱਸਣ ਲਈ ਭੱਜਦੀ ਹੈ।” ਜ਼ਿਲ੍ਹਾ ਮੈਜਿਸਟ੍ਰੇਟ ਸਮੇਤ ਪੂਰਾ ਦਫ਼ਤਰ ਇੱਕ ਪਲ ਲਈ ਹੈਰਾਨ ਰਹਿ ਗਿਆ।

Advertisements

ਮੇਰਾਜ ਨੇ ਦੱਸਿਆ ਕਿ ਉਸਦੀ ਪਤਨੀ ਨੇ ਉਸਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਹਰ ਵਾਰ  ਹਮਲਾ ਅਧੂਰਾ ਰਿਹਾ ਕਿਉਂਕਿ ਉਹ ਜਾਗ ਗਿਆ।ਉਸ ਨੇ ਦੱਸਿਆ ਕਿ “ਉਸਦੀ ਪਤਨੀ ਉਸਨੂੰ ਮਾਨਸਿਕ ਤੌਰ ‘ਤੇ ਤਸੀਹੇ ਦੇ ਰਹੀ ਹੈ। ਉਹ ਉਸਨੂੰ ਕਿਸੇ ਵੀ ਸਮੇਂ ਸੌਂਦੇ ਸਮੇਂ ਮਾਰ ਸਕਦੀ ਹੈ।। ਮੇਰਾਜ ਦੇ ਦੱਸਿਆ ਕਿ ਉਸਦੀ ਪਤਨੀ ਨੇ ਉਸਨੂੰ ਇੱਕ ਵਾਰ ਡੰਗ ਵੀ ਮਾਰਿਆ ਸੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਐਸਡੀਐਮ ਅਤੇ ਪੁਲਿਸ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ । ਪੁਲਿਸ ਨੇ ਮਾਮਲੇ ਦੀ ਜਾਂਚ  ਸ਼ੁਰੂ ਕਰ ਦਿੱਤੀ। 

LEAVE A REPLY

Please enter your comment!
Please enter your name here