Saturday, October 17, 2026
Home National ਗੈਸ ਸਿਲੰਡਰਾਂ ਨਾਲ ਟਕਰਾਇਆ ਕੈਮੀਕਲ ਟੈਂਕਰ, 1 ਵਿਅਕਤੀ ਜ਼ਿੰਦਾ ਸੜਿਆ

ਗੈਸ ਸਿਲੰਡਰਾਂ ਨਾਲ ਟਕਰਾਇਆ ਕੈਮੀਕਲ ਟੈਂਕਰ, 1 ਵਿਅਕਤੀ ਜ਼ਿੰਦਾ ਸੜਿਆ

ਜੈਪੁਰ/ ਅਜਮੇਰ (ਦ ਸਟੈਲਰ ਨਿਊਜ਼)। ਜੈਪੁਰ ਦੇ ਮੋਖਮਪੁਰਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਕੈਮੀਕਲ ਟੈਂਕਰ ਐਲਪੀਜੀ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਨਾਲ ਟਕਰਾ ਗਿਆ। ਜਿਸ ਕਾਰਨ ਟੈਂਕਰ ਦੇ ਕੈਬਿਨ ਵਿੱਚ ਅੱਗ ਲੱਗ ਗਈ। ਜਦੋਂ ਅੱਗ ਸਿਲੰਡਰਾਂ ਤੱਕ ਪਹੁੰਚੀ। ਤਾਂ 200 ਸਿਲੰਡਰ ਫਟ ਗਏ। ਹਾਲਾਂਕਿ ਟਰੱਕ ਵਿੱਚ ਲਗਭਗ 330 ਸਿਲੰਡਰ ਸਨ। ਧਮਾਕਿਆਂ ਦੀ ਆਵਾਜ਼ 10 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਸਿਲੰਡਰ ਲਗਭਗ ਦੋ ਘੰਟੇ ਤੱਕ ਫਟਦੇ ਰਹੇ। ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਿੰਦਾ ਸੜ ਗਿਆ।

Advertisements

12 ਫਾਇਰ ਇੰਜਣਾਂ ਨੇ ਤਿੰਨ ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਆਰਟੀਓ ਗੱਡੀ ਨੂੰ ਦੇਖ ਕੇ ਟੈਂਕਰ ਡਰਾਈਵਰ ਨੇ ਗੱਡੀ ਨੂੰ ਢਾਬੇ ਵੱਲ ਮੋੜ ਲਿਆ। ਇਸ ਦੌਰਾਨ ਇਹ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਨਾਲ ਟਕਰਾ ਗਿਆ। ਦੱਸਿਆ ਜਾ ਰਿਹਾ ਹੈ ਕਿ  ਇਸ ਹਾਦਸੇ ਵਿੱਚ ਪੰਜ ਖੜ੍ਹੇ ਵਾਹਨਾਂ ਨੂੰ ਵੀ ਅੱਗ ਲੱਗ ਗਈ।

LEAVE A REPLY

Please enter your comment!
Please enter your name here