Friday, October 23, 2026
Home Crime ਸਿਵਲ ਸਰਜਨ ਦਫਤਰ ਵਿੱਚ ਪਿਛਲੇ 5 ਦਿਨਾ ਵਿੱਚ 5 ਚੋਰੀਆਂ

ਸਿਵਲ ਸਰਜਨ ਦਫਤਰ ਵਿੱਚ ਪਿਛਲੇ 5 ਦਿਨਾ ਵਿੱਚ 5 ਚੋਰੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਚੋਰਾਂ ਦੇ ਹੋਂਸਲੇ ਲਗਾਤਾਰ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਸ਼ਹਿਰ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਇਸ ਦੇ ਚਲਦਿਆ ਪਿਛਲੇ ਪੰਜ ਦਿਨਾਂ ਤੋਂ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਸਿਵਲ ਸਰਜਨ ਦਫਤਰ ਦੀਆ ਵੱਖ ਵੱਖ ਬ੍ਰਾਚਾਂ ਵਿੱਚ ਲਗਾਤਾਰ ਚੋਰਾਂ ਵੱਲੋ 5 ਦਿਨਾਂ ਤੋ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Advertisements

ਇਸ ਮੋਕੇ ਸਿਵਲ ਸਰਜਨ ਦਫਤਰ ਸੁਪਰਡੈਟ ਸੰਜੀਵ ਕੁਮਾਰ ਨੇ ਦੱਸਿਆ ਕਿ 2 ਅਕਤੂਬਰ ਨੂੰ ਮਲੇਰੀਆ ਬ੍ਰਾਚ ਦੇ ਸਟੋਰ ਵਿੱਚੋ ਨਵੀਆਂ ਫੋਕਿੰਗ ਮਸੀਨਾ ਦਾ ਸਮਾਨ ਕੱਢ ਲੈ  ਗਏ, ਜਿਸ ਵਿਚ ਪਿੱਤਲ ਤੇ ਕੋਪਰ ਦਾ ਸਮਾਨ ਸੀ ਤੇ ਦਰਾਜ ਤੋੜ ਦਿੱਤੇ। 3 ਅਕਤੂਬਰ ਨੂੰ ਮੇਨ ਮਲੇਰੀਆ ਬ੍ਰਾਚ ਵਿੱਚੋ ਗਰਿਲ ਪੱਟ  ਏ. ਸੀ.  ਤੇ ਹੋਰ ਫਿਰੱਜ ਦਾ ਕੰਪਰੈਸਰ ਤੇ ਹੋਰ ਬਹੁਤ ਸਮਾਨ ਲੈ ਗਏ ਇਸ ਬਾਰੇ ਥਾਣਾ ਮਾਡਲ ਟਾਉਨ ਨੂੰ ਰਿਪੋਟ ਦਿੱਤੀ ਗਈ ਤੇ ਮੋਕਾ ਵੀ ਦਿਖਾਲਿਆ ਗਿਆ । 4 ਅਕਤੂਬਰ ਨੂੰ ਚੋਰ ਆਏ ਦਰਬਾਜੇ ਤੋੜੇ ਪਰ ਉਹਨਾਂ ਦੇ ਹੱਥ ਕੁਝ ਨਹੀ ਲੱਗਾ ਪਰ ਅੱਜ ਉਸ ਵੇਲੇ ਹੱਦ ਹੋ ਗਈ ਚੋਕੀਦਾਰ ਦੇ ਹੁੰਦਿਆ ਵੀ ਅਕਾਊਟ ਬ੍ਰਾਚ ਕਮਰਾ ਨੰਬਰ 8 ਵਿੱਚ ਪਿਛਲੇ ਪਾਸਿਉ ਤਾਕੀਆ ਤੋੜ ਕਿ ਏ. ਸੀ. ਤੇ  4 ਪੱਖੇ ਤੇ ਹਰ ਬਹੁਤ ਸਾਰਾ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਏ ਇਸ ਮੋਕੇ ਸਿਵਲ ਸਰਜਨ ਵੱਲੋ ਥਾਣਾ ਮਾਢਲ ਟਾਉਨ ਨੂੰ ਸ਼ਿਕਾਇਤ ਕੀਤੀ ਤੇ ਮੋਕੇ ਥਾਣਾ ਮਾਡਲ ਟਾਉਨ ਦੇ ਐਸ. ਐਚ. ਉ. ਸਾਹਿਬ ਆ ਕੇ ਮੋਕਾ ਦੇਖਿਆ ਤੇ ਭਰੋਸਾ ਦਿੱਤਾ ਕਿ ਜਲਦ ਹੀ  ਕਾਰਵਾਈ ਕਰਨਗੇ ।

ਪਰ ਜੋ ਸਿਵਲ ਸਰਜਨ ਦਫਤਰ ਦਾ ਰਿਕਾਰਡ , ਪੈਨ ਡਰਾਇਵ ਜਿਨਾ ਵਿੱਚ ਸਾਰੇ ਮੁਲਜਾਮਾ ਦੀ ਤਨਖਾਹਾ ਦਾ ਡਾਟਾ ਸੀ ਉਹ ਸਾਰਾ ਗਾਇਬ ਹੋ ਗਿਆ ।  ਇਹਨਾਂ ਚੋਰੀਆ ਕਰਕੇ ਸਿਵਲ ਸਰਜਨ ਦਫਤਰ ਸਾਰੇ ਮੁਲਾਜਮਾ ਡਰੇ ਹੋਏ ਹਨ ਤੇ ਸਾਰਾ ਰਿਕਾਰਡ ਕਿਸ ਤਰਾ ਇਹਨਾਂ ਚੋਰਾ ਕੋਲੋ ਬਚਾਇਆ ਜਾ ਸਕੇ ।  

LEAVE A REPLY

Please enter your comment!
Please enter your name here