Thursday, October 8, 2026
Home National ‘ਆਪ੍ਰੇਸ਼ਨ ਸਿੰਦੂਰ-2’ ਦੀਆਂ ਅਫਵਾਹਾਂ ਕਾਰਨ ਲੋਕਾਂ ‘ਚ ਡਰ ਦਾ ਮਾਹੌਲ

‘ਆਪ੍ਰੇਸ਼ਨ ਸਿੰਦੂਰ-2’ ਦੀਆਂ ਅਫਵਾਹਾਂ ਕਾਰਨ ਲੋਕਾਂ ‘ਚ ਡਰ ਦਾ ਮਾਹੌਲ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼)। ਆਪ੍ਰੇਸ਼ਨ ਸਿੰਦੂਰ ਮਗਰੋਂ ਹੁਣ ‘ਆਪ੍ਰੇਸ਼ਨ ਸਿੰਦੂਰ-2’ ਸ਼ੁਰੂ ਹੋਣ ਦੀਆਂ ਅਫਵਾਹਾਂ ਕਾਰਨ ਭਾਰਤ-ਪਾਕਿ ਸਰਹੱਦ ਦੇ ਆਖਰੀ ਪਿੰਡ ਖਰੀ ਕਰਮਾਰਾ ਦੇ ਲੋਕ ਡਰ ਨਾਲ ਸਹਿਮੇ ਹੋਏ ਹਨ।

Advertisements

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਪਾਕਿਸਤਾਨ ਹੈ। ਆਪ੍ਰੇਸ਼ਨ ਸਿੰਦੂਰ ਮੌਕੇ ਇੱਥੇ ਫਾਇਰਿੰਗ ਹੋਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ-ਪਾਕਿ ਜੰਗ ਦੇ ਹਾਲਾਤਾਂ ਨੂੰ ਸਮਝਦੇ ਹੋਏ ਬੰਕਰਾਂ ਦੀ ਮੁੜ ਸਾਫ਼-ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ-ਪਾਕਿ ਦੀ ਮੁੜ ਜੰਗ ਲੱਗ ਸਕਦੀ ਹੈ ਇਸ ਲਈ ਅਸੀਂ ਆਪਣੇ ਬਚਾਅ ਲਈ ਪ੍ਰਬੰਧ ਕਰ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਫਾਇਰਿੰਗ ਹੁੰਦੀ ਹੈ ਫਿਰ ਇਕਦਮ ਨਿਕਲਣਾ ਬਹੁਤ ਔਖਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਈ ਵਾਰੀ ਇੱਥੋ ਨਿਕਲਣ ਲਈ ਪੈਸੇ ਵੀ ਨਹੀਂ ਹੁੰਦੇ ਇਸ ਲਈ ਪਹਿਲਾਂ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕੀਤੀਆ ਹਨ।

LEAVE A REPLY

Please enter your comment!
Please enter your name here