Wednesday, October 28, 2026
Home Latest ਕਮਲ ਅਰੋੜਾ ਦੀ ਖੁਦਕੁਸ਼ੀ ਮਾਮਲੇ ‘ਚ ਨਵਾਂ ਖੁਲਾਸਾ, ਕਈ ਵਪਾਰੀ ਸ਼ਾਮਲ

ਕਮਲ ਅਰੋੜਾ ਦੀ ਖੁਦਕੁਸ਼ੀ ਮਾਮਲੇ ‘ਚ ਨਵਾਂ ਖੁਲਾਸਾ, ਕਈ ਵਪਾਰੀ ਸ਼ਾਮਲ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਕਬੀਰ ਨਗਰ ਵਿਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਕਮਲ ਅਰੋੜਾ ਉਰਫ਼ ਟੀਟੂ ਦੀ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ ਆਇਆ ਹੈ। ਨਵੇਂ ਖੁਲਾਸੇ ਤੋਂ ਪਤਾ  ਲੱਗਾ ਕਿ ਟੀਟੂ ਨੇ ਕੁਝ ਨਾਮੀ ਬੁੱਕੀਆਂ ਅਤੇ ਜੁਆਰੀਆਂ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਟੀਟੂ ਲੋੜਵੰਦਾਂ ਦਾ ਮਦਦਗਾਰ ਸੀ ਅਤੇ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਰਹਿੰਦਾ ਸੀ। ਜਾਣਕਾਰੀ ਮੁਤਾਬਕ ਟੀਟੂ ਕੋਲ ਕਾਫੀ ਪੈਸਾ ਸੀ ਜਿਸ ਕਾਰਨ  ਨਾਮੀ ਬੁੱਕੀ ਅਤੇ ਜੁਆਰੀਏ ਉਸ ਦੇ ਪਿੱਛੇ ਲੱਗ ਗਏ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਟੀਟੂ ਸ਼ਰਾਬ ਪੀਣ ਦਾ ਆਦੀ ਹੈ ਅਤੇ ਪਹਿਲਾਂ ਇਨ੍ਹਾਂ ਲੋਕਾਂ ਨੇ ਟੀਟੂ ਨਾਲ ਸ਼ਰਾਬ ਪੀਣੀ ਸ਼ੁਰੂ ਕੀਤੀ ਅਤੇ ਫਿਰ ਉਸ ਨੂੰ ਸੱਟੇਬਾਜ਼ੀ ਅਤੇ ਜੂਏ ਦੀ ਦਲਦਲ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ।

Advertisements

ਕੁਝ ਸਮੇਂ ਬਾਅਦ ਟੀਟੂ ਸੱਟੇਬਾਜ਼ੀ ਅਤੇ ਜੂਏ ਦਾ ਆਦੀ ਹੋ ਗਿਆ। ਜਿਸ ਤੋਂ ਬਾਅਦ ਜੁਆਰੀਆਂ ਨੇ ਉਸ ਦੇ ਘਰ ਵਿਚ ਹੀ ਜੂਆ ਖੇਡਣ ਦਾ ਅੱਡਾ ਬਣਾ ਲਿਆ। ਇਸ ਮਾਮਲੇ ਵਿਚ ਕਈ ਬੁੱਕੀ ਅਤੇ ਜੁਆਰੀਏ ਹੁਣ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ ਅਤੇ ਕਈ ਵਪਾਰੀ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਮੋਬਾਇਲ ਉਨ੍ਹਾਂ ਦੇ ਕੋਲ ਹੀ ਹਨ । ਜੇਕਰ ਬੁੱਕੀ ਅਤੇ ਜੁਆਰੀਆਂ ਕਾਰਨ ਕਮਲ ਅਰੋੜਾ ਨੇ ਖੁਦਕੁਸ਼ੀ ਕੀਤੀ ਹੋਵੇਗੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here