Sunday, October 11, 2026
Home Chandigarh ਮਹਿਲਾ ਆਰਕੀਟੈਕਟ ਨਾਲ ਕੈਬ ਡਰਾਈਵਰ ਨੇ ਕੀਤੀ ਬਦਸਲੂਕੀ

ਮਹਿਲਾ ਆਰਕੀਟੈਕਟ ਨਾਲ ਕੈਬ ਡਰਾਈਵਰ ਨੇ ਕੀਤੀ ਬਦਸਲੂਕੀ

 ਚੰਡੀਗੜ੍ਹ (ਦ ਸਟੈਲਰ ਨਿਊਜ਼)। ਮੋਹਾਲੀ ਵਿੱਚ ਇੱਕ ਮਹਿਲਾ ਆਰਕੀਟੈਕਟ ਨਾਲ ਕੈਬ ਡਰਾਈਵਰ ਨੇ ਰਾਤ ਸਮੇਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਪਿਤਾ ਨੇ ਮੋਹਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹਦੀ ਧੀ ਰੋਜ਼ਾਨਾ ਮੋਹਾਲੀ ਦੇ ਇੰਡਸਟਰੀਅਲ ਏਰੀਆ-8 ਵਿੱਚ ਆਰਕੀਟੈਕਟ ਦੀ ਟ੍ਰੇਨਿੰਗ ਲੈ ਕੇ ਘਰ ਚੰਡੀਗੜ੍ਹ ਵਾਪਸ ਜਾਂਦੀ ਸੀ।

Advertisements

27 ਅਕਤੂਬਰ ਨੂੰ ਵੀ ਉਹ ਰਾਤ ਨੂੰ ਔਨਲਾਈਨ ਕੈਬ ਬੁੱਕ ਕਰਕੇ ਵਾਪਸ ਜਾ ਰਹੀ ਸੀ। ਲੜਕੀ ਦੇ ਪਿਤਾ ਅਨੁਸਾਰ ਔਨਲਾਈਨ ਕੈਬ ਬੁੱਕ ਹੋਈ ਅਤੇ ਐਪ ‘ਤੇ ਡਰਾਈਵਰ ਦਾ ਨਾਮ ਬਲਦੀਪ ਦਿਖਾ ਰਿਹਾ ਸੀ। ਜਦੋਂ ਕੈਬ ਲੋਕੇਸ਼ਨ ‘ਤੇ ਪਹੁੰਚੀ ਤਾਂ OTP ਦੇਣ ਤੋਂ ਬਾਅਦ ਰਾਇਡ ਸ਼ੁਰੂ ਹੋਈ। ਥੋੜ੍ਹੀ ਦੂਰੀ ‘ਤੇ ਜਾ ਕੇ ਕੈਬ ਡਰਾਈਵਰ ਬਲਦੀਪ ਨੇ ਅਸ਼ਲੀਲ ਗਾਣੇ ਲਗਾ ਲਏ।

ਪਿਤਾ ਦੇ ਅਨੁਸਾਰ ਜਦੋਂ ਉਸਦੀ ਧੀ ਨੇ ਡਰਾਈਵਰ ਬਲਦੀਪ ਨੂੰ ਗੀਤ ਬੰਦ ਕਰਨ ਲਈ ਕਿਹਾ ਤਾਂ ਉਸਨੇ ਇਨਕਾਰ ਕਰ ਦਿੱਤਾ। ਕੁੜੀ ਵੱਲੋਂ ਰੋਕਣ ‘ਤੇ ਉਸਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਕੁੜੀ ਨੇ ਆਪਣੇ ਮਾਪਿਆਂ ਨੂੰ ਕਾਲ ਕੀਤੀ ਤਾਂ ਡਰਾਈਵਰ ਨੇ ਕਾਰ ਰੋਕ ਕੇ ਉਸਨੂੰ ਏਅਰਪੋਰਟ ਰੋਡ ‘ਤੇ ਇੱਕ ਸੁੰਨਸਾਨ ਸੜਕ ‘ਤੇ ਉਤਾਰ ਕੇ ਫਰਾਰ ਹੋ ਗਿਆ।

।

LEAVE A REPLY

Please enter your comment!
Please enter your name here