Friday, October 30, 2026
Home Punjab ਜ਼ੀਰਾ ਸ਼ਰਾਬ ਫੈਕਟਰੀ ਹੁਣ ਪੱਕੇ ਤੌਰ ਤੇ ਬੰਦ, NGT ਨੇ ਕੀਤਾ ਫੈਸਲਾ

ਜ਼ੀਰਾ ਸ਼ਰਾਬ ਫੈਕਟਰੀ ਹੁਣ ਪੱਕੇ ਤੌਰ ਤੇ ਬੰਦ, NGT ਨੇ ਕੀਤਾ ਫੈਸਲਾ

ਜ਼ੀਰਾ (ਦ ਸਟੈਲਰ ਨਿਊਜ਼)। ਜ਼ੀਰਾ ਦੀ ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਲਈ ਚੱਲ ਰਹੇ ਸਾਂਝੇ ਮੋਰਚੇ ਦੀ ਵੱਡੀ ਜਿੱਤ ਹੋਈ ਹੈ। ਜ਼ੀਰਾ ਸ਼ਰਾਬ ਫੈਕਟਰੀ ਹੁਣ ਪੱਕੇ ਤੌਰ ਤੇ ਬੰਦ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਇਹ ਦੱਸਿਆ ਹੈ ਕਿ ਜ਼ੀਰਾ ਸਥਿਤ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ, ਇੱਕ ਡਿਸਟਿਲਰੀ ਅਤੇ ਈਥਾਨੌਲ ਪ੍ਰੋਜੈਕਟ, ਪ੍ਰਦੂਸ਼ਣ ਦਾ ਕਾਰਨ ਬਣਦਾ ਹੈ ਅਤੇ ਇਸਨੂੰ ਸਥਾਈ ਤੌਰ ‘ਤੇ ਬੰਦ ਕੀਤਾ ਜਾਣਾ ਚਾਹੀਦਾ ਹੈ। ਜਾਣਕਾਰੀ ਮੁਤਾਬਕ 9 ਸਤੰਬਰ, 2025 ਦੇ ਐਨਜੀਟੀ ਦੇ ਸਾਹਮਣੇ ਹਲਫ਼ਨਾਮਾ ਪੇਸ਼ ਕੀਤਾ ਹੈ। ਪਿਛਲੀ ਸੁਣਵਾਈ ਦੌਰਾਨ ਪ੍ਰੋਜੈਕਟ ਦੇ ਸਮਰਥਕ ਨੇ ਇਸਨੂੰ ਆਗਿਆ ਦੇਣ ਲਈ ਪ੍ਰਾਰਥਨਾ ਕੀਤੀ ਸੀ। ਐਨ ਜੀ ਟੀ ਦੇ ਫੈਸਲੇ ਦਾ ਸਾਂਝਾ ਮੋਰਚਾ ਨੇ ਖੂਬ ਸਰਾਹਨਾ ਕੀਤੀ ।

Advertisements

ਆਖਿਰਕਾਰ, 2 ਨਵੰਬਰ, 2025 ਨੂੰ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਵਿਸ਼ੇਸ਼ ਸਕੱਤਰ, ਮਨੀਸ਼ ਕੁਮਾਰ ਦੁਆਰਾ ਆਪਣੇ ਹਲਫ਼ਨਾਮੇ ਵਿੱਚ, ਰਾਜ ਨੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਦੇ ਦਸਤਾਵੇਜ਼ੀ ਇਤਿਹਾਸ ਦਾ ਵਰਘਂਣ ਕੀਤਾ ਹੈ।

LEAVE A REPLY

Please enter your comment!
Please enter your name here