Sunday, October 11, 2026
Home Crime ਸਾਬਕਾ ਸਰਕਾਰੀ ਡਾਕਟਰ ਆਦਿਲ ਦੇ ਲਾਕਰ ‘ਚੋਂ AK-47 ਰਾਈਫਲ ਬਰਾਮਦ

ਸਾਬਕਾ ਸਰਕਾਰੀ ਡਾਕਟਰ ਆਦਿਲ ਦੇ ਲਾਕਰ ‘ਚੋਂ AK-47 ਰਾਈਫਲ ਬਰਾਮਦ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼)। ਸ੍ਰੀਨਗਰ  ਦੇ ਅਨੰਤਨਾਗ ਦੇ ਸਾਬਕਾ ਸਰਕਾਰੀ ਡਾਕਟਰ ਆਦਿਲ ਅਹਿਮਦ ਰਾਥਰ ਦੇ ਲਾਕਰ ਵਿੱਚੋਂ ਇੱਕ AK-47 ਰਾਈਫਲ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਆਦਿਲ ਨੇ 24 ਅਕਤੂਬਰ, 2024 ਤੱਕ GMC ਅਨੰਤਨਾਗ ਵਿੱਚ ਸੇਵਾ ਨਿਭਾਈ। ਪੁਲਿਸ ਸਟੇਸ਼ਨ ਨੌਗਾਮ ਵਿਖੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਤੇ ਜਾਂਚ ਏਜੰਸੀਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ।

Advertisements

ਆਦਿਲ ਅਹਿਮਦ ਰਾਥਰ ਵਿਰੁੱਧ ਅਜਿਹਾ ਹਥਿਆਰ ਰੱਖਣ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਉਸਦਾ ਨਾਮ ਸ਼ਾਮਿਲ ਹੋਣ ਕਾਰਨ ਉਸ ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਉਸਦੇ ਕਬਜ਼ੇ ਵਿੱਚੋਂ ਜ਼ਬਤ ਕੀਤੇ ਗਏ ਹਥਿਆਰ ਅਤੇ ਹੋਰ ਸਬੂਤਾਂ ਦੀ ਸਮੀਖਿਆ ਕਰੇਗੀ। ਫਿਲਹਾਲ ਪੁਲਿਸ ਨੇ ਡਾਕਟਰ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here