
ਉਤਰਕਾਸ਼ੀ (ਦ ਸਟੈਲਰ ਨਿਊਜ਼)। ਉਤਰਕਾਸ਼ੀ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਨੇ ਭਾਗੀਰਥੀ ਨਦੀ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਹਾਲਾਂਕਿ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕੁੱਝ ਲੋਕ ਨੌਜਵਾਨ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਰਹੇ ਹਨ। ਪਰ ਨੌਜਵਾਨ ਨਹੀਂ ਮੰਨਿਆ ਅਤੇ ਨੌਜਵਾਨ ਪੁਲ ਦੀ ਰੇਲਿੰਗ ਉੱਤੇ ਲਟਕਿਆ ਰਿਹਾ ਅਤੇ ਫਿਰ ਉਸ ਨੇ ਛਾਲ ਮਾਰ ਦਿੱਤੀ ਅਤੇ ਨੌਜਵਾਨ ਨਦੀ ਵਿੱਚ ਪਏ ਵੱਡੇ-ਵੱਡੇ ਪੱਥਰਾਂ ਉੱਤੇ ਡਿੱਗ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਉਤਰਕਾਸ਼ੀ ਕੋਤਵਾਲੀ ਦੇ ਇੰਚਾਰਜ ਭਾਵਨਾ ਕੈਂਥੋਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਫੋਨ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸ਼ਾਮ ਨੂੰ ਲੋਕ ਅਤੇ ਟੂਰਿਸਟ ਰੋਜ਼ਾਨਾ ਦੀ ਤਰ੍ਹਾਂ ਘੁੰਮ ਰਹੇ ਸਨ। ਉਥੋਂ ਹੀ ਉਥੇ ਇਕ ਨੇਪਾਲੀ ਨੌਜਵਾਨ ਆਇਆ ਅਤੇ ਖੰਭੇ ਦੇ ਸਹਾਰੇ ਪੁਲ ਦੇ ਹੇਠਾਂ ਜਾਣ ਲੱਗਿਆ। ਲੋਕਾਂ ਨੂੰ ਲੱਗਿਆ ਨੌਜਵਾਨ ਫੋਟੋ ਖਿਚਵਾਉਣ ਲਈ ਅਜਿਹਾ ਕਰ ਰਿਹਾ ਹੈ। ਪਰ ਜਦੋਂ ਨੌਜਵਾਨ ਲਾਸਟ ਪੁਆਇੰਟ ’ਤੇ ਪਹੁੰਚਿਆ ਤਾਂ ਲੋਕਾਂ ਚੀਕ-ਚਿਹਾੜਾ ਮਚ ਗਿਆ ਅਤੇ ਉਸ ਨੂੰ ਬਚਾਉਣ ਲਈ ਭੱਜੇ। ਪਰ ਉਸ ਨੇ ਨਹੀਂ ਸੁਣਿਆ ਅਤੇ ਨਦੀ ਵਿੱਚ ਛਾਲ ਮਾਰ ਦਿੱਤੀ।












