Sunday, October 11, 2026
Home Hoshiarpur ਦੂਸਰੇ ਦਿਨ ਹਰਿਆਣਾ ਅਤੇ ਪੰੰਜਾਬ ਨੇ ਜਿੱਤੇ ਮੈਚ, 9 ਨੂੰ ਹੋਵੇਗਾ ਮਹਾਕੁੰਭ...

ਦੂਸਰੇ ਦਿਨ ਹਰਿਆਣਾ ਅਤੇ ਪੰੰਜਾਬ ਨੇ ਜਿੱਤੇ ਮੈਚ, 9 ਨੂੰ ਹੋਵੇਗਾ ਮਹਾਕੁੰਭ ਦਾ ਫਾਇਨਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਸੇਬਲ ਪਰਸਨ ਵੈਲਫੇਅਰ ਸੁਸਾਇਟੀ ਹੋਸ਼ਿਆਰਪੁਰ ਵੱਲੋਂ ਕਰਵਾਏ ਗਏ ਹੋਸ਼ਿਆਰਪੁਰ ਡਿਸੇਬਲ ਪਰਸਨ ਵੈਰੀ ਹੋਸ਼ਿਆਰਪੁਰ ਵੱਲੋਂ ਕਰਵਾਏ ਜਾ ਰਹੇ ਜਾ ਰਹੇ ਚੌਥੇ ਬਲਾਇੰਡ ਟੀ 20 ਕ੍ਰਿਕਟ ਟੂਰਨਾਮੈਂਟ ਦਾ ਅੱਜ ਦੂਜੇ ਦਿਨ ਪਹਿਲਾਂ ਮੁਕਾਬਲਾ ਹਰਿਆਣਾ ਤੇ ਉੱਤਰਾਖੰਡ ਵਿਚਕਾਰ ਖੇਡਿਆ ਗਿਆ ਉੱਤਰਾਖੰਡ ਨੇ ਟਾਸ ਜਿੱਤ ਕੇ ਕਰਨਾ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਉੱਤਰਾਖੰਡ ਨੇ 9 ਵਿਕਟਾਂ ਗਵਾ ਕੇ 140 ਰਨ ਬਣਾਏ ਜਿਸ ਵਿੱਚ 21 ਰਨ ਅਰੁਣ ਕੁਮਾਰ 15 ਬਾਲਾਂ ਚ 18 ਨਿਰਮਨਲ ਨੇ 10 ਬੱਲਾਂ ਚ 15 ਰਜਤ ਨੇ ਬਣਾਏ ਹਰਿਆਣਾ ਦੀ ਟੀਮ ਵੱਲੋਂ ਅਦਿਤ ਅਰੁਣ ਅਨੋਜ ਪ੍ਰਦੀਪ ਤੇ ਦਾਨਿਸ਼ ਨੇ ਇੱਕ ਇੱਕ ਵਿਕਟ ਲਈ।

Advertisements

ਇਸ ਤੇ ਬਾਅਦ ਹਰਿਆਣਾ ਨੇ ਬੈਟਿੰਗ ਕਰਦੇ ਹੋਏ ਇਹ ਟੀਚਾ 14 ਓਵਰ ਵਿੱਚ ਹੀ ਪੂਰਾ ਕਰ ਲਿਆ। ਗੁਰਦੀਪ ਸਿੰਘ ਨੇ 75 ਰਨ 65 ਗੇਂਦਾਂ ਵਿੱਚ ਬਣਾਏ। ਆਦਿਤਿਆ ਵੱਲੋਂ 40 ਰਨ ਦਾ ਯੋਗਦਾਨ ਪਾਇਆ ਗਿਆ ਹਰਿਆਣਾ ਨੇ ਨੌ ਵਿਕਟਾਂ ਦੇ ਨਾਲ ਇਹ ਮੈਚ ਜਿੱਤ ਲਿਆ ਪਰਦੀਪ ਸਿੰਘ ਮੈਨ ਆਫ ਦਾ ਮੈਚ ਰਹੇ ਦੂਜੇ ਮੈਚ ਵਿੱਚ ਪੰਜਾਬ ਅਤੇ ਹਿਮਾਚਲ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।

ਹਿਮਾਚਲ ਨੇ ਟੋਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਨੇ ਪਹਿਲਾਂ ਖੇਡਦੇ ਹੋਏ 4 ਚਾਰ ਵਿਕਟਾਂ ਗਵਾ ਕੇ ਵਿੱਚ 247 ਰਨ ਬਣਾਏ ਜਤਿੰਦਰ ਕੁਮਾਰ ਵੱਲੋਂ 83 ਰਨ ਦਾ ਯੋਗਦਾਨ ਪਾਇਆ ਗਿਆ। ਅਕਸ਼ੇ ਕੁਮਾਰ ਨੇ 51 ਰਨ ਬਣਾਏ 38 ਦਾ ਯੋਗਦਾਨ ਗੁਰਵੀਰ ਸਿੰਘ ਵੱਲੋਂ ਦਿੱਤਾ ਗਿਆ। ਹਿਮਾਚਲ ਵੱਲੋਂ ਕੌਸ਼ਲ ਅਤੇ ਪ੍ਰਵੀਨ ਨੇ ਇੱਕ ਇੱਕ ਵਿਗੜ ਹਾਸਿਲ ਕੀਤੀ ਹਿਮਾਚਲ ਦੀ ਟੀਮ ਇਸ ਟੀਚੇ ਦਾ ਵਿੱਛਾ ਕਰਦੇ ਹੋਏ 163 ਦੌੜਾਂ ਬਣਾ ਕੇ ਆਊਟ ਹੋ ਗਈ। ਮੈਨ ਆਫ ਦਾ ਮੈਚ ਜਤਿੰਦਰ ਕੁਮਾਰ ਨੂੰ ਦਿੱਤਾ ਗਿਆ।

ਅੱਜ ਉਦਘਾਟਨੀ ਸਮਾਗਮ ਵਿੱਚ ਡਾਕਟਰ ਅਨੂਪ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨਾਂ ਨੇ ਖਿਡਾਰੀਆਂ ਨਾਲ ਇੰਟਰੋਡਕਸ਼ਨ ਕੀਤੀ ਤੇ ਆਪਣਾ ਅਸ਼ੀਰਵਾਦ ਦਿੱਤਾ। ਉਸ ਉਪਰੰਤ ਜੀਜੀਐਸਐਲ ਗਰੁੱਪ ਦੇ ਚੇਅਰਮੈਨ ਸਤੀਸ਼ ਮਹਾਜਨ ਨਾਲ ਰਕੇਸ਼ ਸਹਾਰਨ ਨੇ ਵੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਮੈਡਮ ਡੋਲੀ ਚੀਮਾ ਅਤੇ ਉਹਨਾਂ ਦੇ ਪਤੀ ਵੱਲੋਂ ਖਿਡਾਰੀਆਂ ਨਾਲ ਬੈਠ ਕੇ ਖਾਣਾ ਖਾਦਾ ਗਿਆ।

ਜਾਣਕਾਰੀ ਦਿੰਦੇ ਹੋਏ ਸੰਦੀਪ ਸ਼ਰਮਾ ਪ੍ਰਧਾਨ ਅਤੇ ਰਾਜਕੁਮਾਰ ਸਕੱਤਰ ਜਨਰਲ ਨੇ ਦੱਸਿਆ ਟੂਰਨਾਮੈਂਟ ਦਾ ਕੱਲ ਫਾਈਨਲ ਮੈਚ ਖੇਡਿਆ ਜਾਵੇਗਾ ਤੇ ਖਿਡਾਰੀਆਂ ਨੂੰ ਇਨਾਮ ਵੰਡੇ ਜਾਣਗੇ। ਅੱਜ ਮੁੱਖ ਤੌਰ ਤੇ ਪਹੁੰਚੇ ਵਿਸ਼ੇਸ਼ ਮਹਿਮਾਨ ਸੁਭਾਸ਼ ਭਗਤ ਸ਼ਰਮਾ ਕੋਰ ਸਨੇਹ ਅਤਾ ਦਵਿੰਦਰ ਕੌਰ ਪ੍ਰਭਜੋਤ ਸਿੰਘ ਹੇਮਰਾਜ ਦੀਪਕ ਸ਼ਰਮਾ ਅਨੁਰਾਧਾ, ਕੇਵਲ ਕ੍ਰਿਸ਼ਨ ਰਾਮ ਧੰਨ, ਜੋਗਾ ਮਾਸਟਰ ਸੁਰਿੰਦਰ ਕੁਮਾਰ, ਸੰਜੇ ਕੁਮਾਰ ਇਕਵਾਲ ਸਿੰਘ ਰਾਜਕੁਮਾਰ ਸਗਲ ਨੇਹਾ ਗੁਤਾ ਦੀਪਕ ਸ਼ਰਮਾ ਪਵਨ ਕੁਮਾਰ ਅਨੁਰਾਧਾ ਹਾਜਰ ਰਹੇ l

LEAVE A REPLY

Please enter your comment!
Please enter your name here