
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਸ਼ਹੀਦੀ ਸਮਾਗਮ ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕਾਲਜ ਰੋਡ ਵਿਖੇ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਡਾ. ਬੀ. ਕੇ. ਕਪਿਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਅਸ਼ਵਨੀ ਕੁਮਾਰ ਕਾਲੀਆ, ਵਾਈਸ ਚੇਅਰਮੈਨ ਲੋਕ ਸੇਵਕ ਮੰਡਲ ਨੇ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਬਰਾਂ ਵਲੋਂ ਮੁੱਖ ਮਹਿਮਾਨ ਨੂੰ ਜੀ ਆੀੲਆਂ ਕਿਹਾ ਅਤੇ ਸਾਰਿਆਂ ਵਲੌਂ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਫੁਲ ਪੱਤੀਆਂ ਭੇਂਟ ਕਰਨ ਉਪਰੰਤ ਜੋਤ ਜਗ੍ਹਾ ਕੇ ਸ਼ਰਧਾਂਜਲੀ ਦਿੱਤੀ ਗਈ।

ਡਾ. ਕਪਿਲਾ ਨੇ ਸਕੂਲ ਨੂੰ 51 ਹਜਾਰ ਅਤੇ ਬੱਚਿਆਂ ਦੀ ਪ੍ਰਫਾਰਮੈਂਸ ਲਈ 5100 ਰੁਪਏ ਦੇ ਕੇ ਵਧਾਇਆ ਹੌੰਸਲਾ
ਆਰੰਭ ਵਿੱਚ ਪ੍ਰਿਸੀਪਲ ਰੇਨੂ ਬਾਲਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਕੂਲ ਦੀ ਵਿਦੀਆਰਥਣ ਵੰਦਨਾ ਨੇ ਲਾਲਾ ਜੀ ਦੇ ਸੰਘਰਸ਼ਮਈ ਜੀਵਨ, ਦੇਸ਼ ਨੂੰ ਆਜ਼ਾਦੀ ਦੁਆਉਣ ਅਤੇ ਉਹਨਾਂ ਦੀਆਂ ਕੁਰਬਾਨੀਆਂ ਵਾਰੇ ਵਿਸਤਾਰ ਨਾਲ ਦੱਸਿਆ। ਮੁੱਖ ਮਹਿਮਾਨ ਨੇ ਬੱਚਿਆਂ ਨੂੰ ਪੜਾਈ ਵਿੱਚ ਜਿਆਦਾ ਰੁੱਚੀ ਰੱਖਣ ਤੇ ਆਪਣੇ ਅਧਿਆਪਕਾਂ ਦਾ ਆਦਰ ਕਰਨ ਅਤੇ ਚੰਗੀ ਸੁਸਾਇਟੀ ਵਿੱਚ ਰਹਿਣ ਲਈ ਪ੍ਰੇਰਿਆ। ਮੁੱਖ ਮਹਿਮਾਨ ਨੇ ਲਾਲਾ ਜੀ ਦੀ ਜੀਵਨੀ ਤੇ ਆਪਣੇ ਵਿਚਾਰ ਰੱਖੇ ਅਤੇ ਨਸ਼ਿਆਂ ਤੋਂ ਦੂਰ ਰਹਿਨੇ ਨੂੰ ਪ੍ਰੇਰਿਆ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਭੈੜੇ ਨਸ਼ੇ ਦੇ ਦਰਿਆ ਨੇ ਸਾਡੇ ਲੱਖਾਂ ਨੌਜਵਾਨਾਂ ਨੂੰ ਆਪਣੀ ਅਗੋਸ਼ ਵਿੱਚ ਲੈਕੇ ਘਰਾਂ ਦੇ ਘਰ ਬਰਵਾਦ ਕਰ ਦਿੱਤੇ ਹਨ । ਉਹਨਾਂ ਆਖਿਆ ਕਿ ਅੱਜ ਇਹ ਪ੍ਰਣ ਲੈਕੇ ਜਾੳ ਕਿ ਨਾਂ ਤੇ ਨਛਾ ਕਰਾਂਗੇ ਅਤੇ ਨਾਂ ਹੀ ਕਿਸੇ ਨੂੰ ਨਛਾ ਕਰਨ ਦਿਆਂਗੇ। ਇਸ ਮੌਕੇ ਤੇ ਲਾਜਪਤ ਰਾਏ ਸੀ. ਸੈ. ਸਕੂਲ ਦੇ ਬਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਸਾਰੇ ਮਹਿਮਾਨਾਂ ਦਾ ਮਨ ਮੋਹ ਲਿਆ।
ਇਸਦੇ ਨਾਲ-ਨਾਲ ਲਾਜਪਤ ਰਾਏ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਉਤਸਵ ਵੀ ਮਨਾਇਆ ਗਿਆ। ਇਸ ਸਮਾਰੋਹ ਵਿੱਚ ਸੁਸਾਇਟੀ ਵੱਲੋਂ ਪ੍ਰੇਮ ਸਿੰਘ ਸਕੱਤਰ, ਪ੍ਰਿਸੀਪਲ ਰਾਮ ਲਾਲ, ਵਿਪਿਨ ਵਾਲੀਆ, ਜਗਦੀਪ ਸਿੰਘ ਖੇੜਾ, ਸੁਨੀਲ ਕੁਮਾਰ ਕਾਲੀਆ, ਜੇ. ਐਸ. ਪਠਾਣੀਆ ਅਤੇ ਸਮੂਹ ਸਟਾਫ ਲਾਜਪਤ ਰਾਏ ਸੀ. ਸੈ. ਸਕੂਲ, ਬਸੀ ਕਲਾਂ ਸਕੂਲ, ਗੜੀ ਗੇਟ ਸਕੂਲ, ਵਿਦਿਆਰਥੀਆਂ ਦੇ ਮਾਤਾ-ਪਿਤਾ ਤੇ ਹੋਰ ਪੰਤਵੰਤੇ ਸੱਜਣ ਬਹੁਤ ਵੱਡੀ ਤਾਦਾਤ ਵਿੱਚ ਸ਼ਾਮਲ ਹੋਏ । ਇਸ ਮੌਕੇ ਤੇ ਸਕੂਲ ‘ਚ ਪੜਾਈ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਐਰੀ ਸਕਾਲਰਸ਼ਿਪ ਵਜੋਂ ਇਨਾਮ ਦਿੱਤੇ ਗਏ । ਅੰਤ ਵਿੱਚ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ ।ਮੁੱਖ ਮਹਿਮਾਨ ਡਾ: ਕਪਿਲਾ ਦੇ ਪਰਿਵਾਰ ਵਲੋਂ ਸਕੂਲ ਲਈ 51 ਹਜਾਰ ਰੁਪਏ ਵਿਤੀ ਸਹਾਇਤਾ ਲਈ ਦਿਤੇ ਗਏ ਅਤੇ ਸਕੂਲ ਦੇ ਬੱਚਿਆਂ ਦੀ ਪੋ੍ਰਫਾਰਮੈਸ ਤੇ 51ਸੋ ਰੁਪਏ ਇਨਾਮ ਵਜੋ ਦਿੱਤੇ ਗਏ। ਪ੍ਰਿੰਸੀਪਲ ਮੈਡਮ ਰੇਨੂ ਬਾਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਟੇਜ ਦਾ ਸੰਚਾਲਨ ਲਾਜਪਤ ਰਾਏ ਸੀ. ਸੈ. ਸਕੂਲ ਦੀ ਮਧੂ ਬਾਲਾ ਤੇ ਅਮਰਿੰਦਰ ਪਾਲ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ।












