Thursday, November 19, 2026
Home Hoshiarpur ਬੀਰਕਰਨ ਸਿੰਘ ਨੇ ਤਹਿਸੀਲਦਾਰ ਅਤੇ ਹਿਰਦੇਵੀਰ ਚੀਮਾ ਨੇ ਨਾਇਬ ਤਹਿਸੀਲਦਾਰ ਵੱਜੋਂ ਚਾਰਜ...

ਬੀਰਕਰਨ ਸਿੰਘ ਨੇ ਤਹਿਸੀਲਦਾਰ ਅਤੇ ਹਿਰਦੇਵੀਰ ਚੀਮਾ ਨੇ ਨਾਇਬ ਤਹਿਸੀਲਦਾਰ ਵੱਜੋਂ ਚਾਰਜ ਸੰਭਾਲੇ ।

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਕੀਤੀਆਂ ਤਹਿਸੀਲਦਾਰਾਂ ਦੀਆਂ ਬਦਲੀਆਂ ਦੀ ਦੂਜੀ ਲਿਸਟ ਵਿੱਚ ਬੀਰਕਰਨ ਸਿੰਘ ਨੂੰ ਤਹਿਸੀਲਦਾਰ ਅਤੇ ਹਿਰਦੇਵੀਰ ਸਿੰਘ ਚੀਮਾ ਨੂੰ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਤਹਿਸੀਲ ਵਿਖੇ ਨਿਯੁਕਤ ਕੀਤਾ ਹੈ ।

Advertisements

ਉਹਨਾਂ ਬੀਤੇ ਦਿਨੀ ਆਪਣੇ ਅਹੁਦੇ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਸੰਖੇਪ ਮੁਲਾਕਾਤ ਦੌਰਾਨ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਹੁਸ਼ਿਆਰਪੁਰ ਵਿਖੇ ਮਿਲੀ ਜਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ । ਮਾਲ ਵਿਭਾਗ ਦੇ ਕੰਮਾਂ ਲਈ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ । ਅਗਰ ਕਿਸੇ ਨੂੰ ਆਪਣੇ ਕੰਮਾਂ ਪ੍ਰਤੀ ਕੋਈ ਮੁਸ਼ਕਲ ਪੇਸ਼ ਆਵੇ ਤਾਂ ਬੇਝਿਜਕ ਉਹਨਾਂ ਨੂੰ ਸਿੱਧੇ ਦਫ਼ਤਰ ਮਿਲਿਆ ਜਾ ਸਕਦਾ ਹੈ । ਪੈਡਿੰਗ ਇੰਤਕਾਲਾ ਤੇ ਕੋਰਟ ਕੇਸਾਂ ਦਾ ਨਿਪਟਾਰਾ ਸਮੇਂ ਸਿਰ ਹੀ ਹੋਵੇਗਾ । ਦਫਤਰੀ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇਗਾ ਸੀਨੀਅਰ ਸਿਟੀਜਨ ਅਤੇ ਅੰਗਹੀਣਾ ਦੇ ਕੰਮ ਨੂੰ ਤਰਜੀਹ ਦਿੱਤੀ ਜਾਵੇਗੀ ।

LEAVE A REPLY

Please enter your comment!
Please enter your name here