Sunday, October 11, 2026
Home Chandigarh ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਕਲੋਨੀ ਵੇਚਣ ਦਾ ਲਿਆ ਫੈਸਲਾ

ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਕਲੋਨੀ ਵੇਚਣ ਦਾ ਲਿਆ ਫੈਸਲਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਕਲੋਨੀ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ ਨੇ ਕਲੋਨੀ ਦੀ 165 ਏਕੜ ਜ਼ਮੀਨ ਵੇਚਣ ਲਈ ਮਨਜ਼ੂਰੀ ਦੇ ਦਿੱਤੀ ਹੈ। ਬੋਰਡ ਦੇ ਇਹ ਫੈਸਲਾ ਏਜੰਡਾ ਨੰਬਰ ਤਿੰਨ ਤਹਿਤ 21 ਨਵੰਬਰ 2025 ਨੂੰ ਕੀਤਾ ਗਿਆ। ਜਾਣਕਾਰੀ ਅਨੁਸਾਰ ਬਠਿੰਡਾ ਥਰਮਲ ਕਲੋਨੀ ਸਾਲ 1972 ਦੇ ਆਸ ਪਾਸ ਉਸਾਰੀ ਗਈ ਸੀ ਤੇ ਕਰੀਬ 284 ਏਕੜ ਰਕਬੇ ਵਿੱਚ ਇਸ ਕਲੋਨੀ ਦੇ ਚਾਰ ਬਲਾਕ ਬਣਾਏ ਸਨ। ਮੌਜੂਦਾ ਸਮੇਂ ਥਰਮਲ ਕਲੋਨੀ ਦੇ ਬਲਾਕ ਸੀ ਅਤੇ ਬਲਾਕ ਡੀ ਵੇਚੇ ਜਾਣੇ ਹਨ। ਇਸ ਕਲੋਨੀ ‘ਚ ਕੁੱਲ 1495 ਮਕਾਨ ਹਨ, ਜਿਨ੍ਹਾਂ ‘ਚੋਂ 235 ਮਕਾਨ ਮੁਲਾਜ਼ਮਾਂ ਤੇ ਅਫਸਰ ਰਹਿ ਰਹੇ ਹਨ।

Advertisements

ਬਲਾਕ ਸੀ ਅਤੇ ਬਲਾਕ ਡੀ ਵਿੱਚ 320 ਮਕਾਨ ਬਣੇ ਹੋਏ ਹਨ ਬੋਰਡ ਦੇ ਮੁੱਢਲੇ ਪੜਾਅ ਤੇ ਕੁੱਲ 284 ਏਕੜ ਚੋਂ 165 ਏਕੜ ਜਮੀਨ ਪਾਵਰਕੌਮ ਤੋਂ ਪੁੱਡਾ ਦੇ ਨਾਮ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਕਲੋਨੀ ਵਿੱਚ ਮੁਲਾਜ਼ਮ ਜਾਂ ਅਫਸਰਾਂ ਨੂੰ ਮਕਾਨ ਅਲਾਟ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਬਲਾਕ ਡੀ ‘ਚ ਰਹਿੰਦੇ ਮੁਲਾਜ਼ਮ ਨੂੰ ਦੂਜੇ ਬਲਾਕਾਂ ਚ ਕਰ ਸ਼ਿਫਟ ਕੀਤੇ ਜਾਣੇ ਹਨ। ਕਲੋਨੀ ਦੀ ਵੇਚੀ ਜਾਣ ਵਾਲੀ ਸੰਪਤੀ 80 ਫੀਸਦੀ ਹਿੱਸਾ ਪਾਵਰਕੌਮ ਅਤੇ 20% ਹਿੱਸਾ ਪੁੱਡਾ ਦਾ ਹੋਵੇਗਾ। ਇਸ ਤੋਂ ਇਲਾਵਾ ਬਠਿੰਡਾ ਥਰਮਲ ਦੀ ਅੰਬੂਜਾ ਸੀਮੈਂਟ ਫੈਕਟਰੀ ਦੇ ਨਾਲ ਲੱਗਦੀ 91 ਏਕੜ ਜਮੀਨ ਤੇ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਕਲੋਨੀ ਵਿਕਸਿਤ ਕੀਤੀ ਜਾਣੀ ਹੈ ਜਿਸ ਦਾ ਰਸਮੀ ਐਲਾਨ ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ।  

LEAVE A REPLY

Please enter your comment!
Please enter your name here