
ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਦੇ ਕਸਬਾ ਅਰਨੀਵਾਲਾ ਵਿੱਚ ਦਹਿਸ਼ਤ ਦਾ ਮਹੌਲ ਫੈਲ ਗਿਆ, ਜਦੋ 13-14 ਸਾਲਾਂ ਦੇ ਬੱਚੇ ਦੀ ਲਾਸ਼ ਖੇਤਾਂ ਦੇ ਵਿੱਚੋਂ ਲਾਵਾਰਸ ਹਾਲਤ ਵਿੱਚ ਬਰਾਮਦ ਹੋਈ। ਇਸ ਮਾਮਲੇ ਮਗਰੋਂ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਦੱਸ ਦਈਏ ਕਿ ਮ੍ਰਿਤਕ ਬੱਚਾ ਮੰਡੀ ਅਰਨੀਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਇਹ ਬੱਚਾ ਕੱਲ 11 ਵਜੇ ਦਾ ਲਾਪਤਾ ਸੀ। ਬੱਚਾ ਘਰ ਵਿੱਚੋਂ ਸਾਈਕਲ ਲੈ ਕੇ ਗੁਆਂਢੀਆਂ ਦੇ ਘਰ ਗਿਆ ਸੀ, ਇਸ ਤੋਂ ਬਾਅਦ ਬੱਚਾ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸਦੀ ਭਾਲ ਕੀਤੀ ਗਈ। ਪਰ ਉਹ ਨਾ ਮਿਲਿਆ, ਜਦਕਿ ਬੱਚੇ ਦਾ ਸਾਈਕਲ ਗੁਆਂਢੀਆਂ ਦੇ ਘਰੋਂ ਮਿਲਿਆ ਹੈ।
ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਵੱਲੋਂ ਗੁਆਂਢੀ ’ਤੇ ਸਖ਼ਤੀ ਕੀਤੀ ਗਈ। ਜਿਸ ਤੋਂ ਬਾਅਦ ਪਤਾ ਲੱਗਾ ਕਿ ਇਸ ਨਾਬਾਲਿਗ ਬੱਚੇ ਦੀ ਹੱਤਿਆ ਕਰ ਦਿੱਤੀ ਗਈ ਹੈ ਉਸ ਦੀ ਲਾਸ਼ ਇੱਕ ਥੈਲੇ ਵਿੱਚ ਪਾ ਕੇ ਦੂਰ ਖੇਤਾਂ ਦੇ ਵਿੱਚ ਸੁੱਟ ਦਿੱਤੀ ਗਈ ਜਿਸ ਦੀ ਲਾਸ਼ ਸਵੇਰੇ ਮਿਲੀ।
ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਪੁਲਿਸ ਦਾ ਕਹਿਣਾ ਕਿ ਫੋਰੈਸਿੰਕ ਟੀਮਾਂ ਬੁਲਾਈਆਂ ਗਈਆਂ ਹਨ। ਉਸ ਤੋਂ ਬਾਅਦ ਹੀ ਮਾਮਲੇ ਸਬੰਧੀ ਹੋਰ ਖੁਲਾਸੇ ਹੋ ਸਕਦੇ ਹਨ।












