Tuesday, October 20, 2026
Home National LIC ਏਜੰਟ ਦੀ ਬੇਰਹਿਮੀ ਨਾਲ ਕੁੱਟ-ਮਾਰ

LIC ਏਜੰਟ ਦੀ ਬੇਰਹਿਮੀ ਨਾਲ ਕੁੱਟ-ਮਾਰ

ਰੇਵਾੜੀ (ਦ ਸਟੈਲਰ ਨਿਊਜ਼)। ਰੇਵਾੜੀ ਜ਼ਿਲ੍ਹੇ ਦੇ ਪਿੰਡ ਨੈਨਸੁਖਪੁਰਾ ਵਿੱਚ ਦੇਰ ਰਾਤ ਜ਼ਮੀਨੀ ਵਿਵਾਦ ਨੇ ਇੱਕ ਵਾਰ ਫਿਰ ਖੂਨੀ ਰੂਪ ਧਾਰਨ ਕਰ ਲਿਆ । 18-20 ਹਮਲਾਵਰਾਂ ਨੇ ਇੱਕ ਘਰ ਉੱਤੇ ਧਾਵਾ ਬੋਲ ਕੇ ਲਾਠੀਆਂ ਨਾਲ ਹਮਲਾ ਕਰਦੇ ਹੋਏ 53 ਸਾਲਾ ਐਲ.ਆਈ.ਸੀ. ਏਜੰਟ ਮਹੇਸ਼ ਕੁਮਾਰ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਹਮਲੇ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Advertisements

ਮ੍ਰਿਤਕ ਮਹੇਸ਼ ਕੁਮਾਰ ਪੇਸ਼ੇ ਤੋਂ ਐਲ.ਆਈ.ਸੀ. ਏਜੰਟ ਸਨ। ਪਰਿਵਾਰ ਵਾਲਿਆਂ ਅਨੁਸਾਰ ਇਹ ਵਿਵਾਦ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਸੀ ਅਤੇ ਅਦਾਲਤ ਵਿੱਚ ਮਾਮਲਾ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਵੀ ਇਸੇ ਵਿਵਾਦ ਨੂੰ ਲੈ ਕੇ ਵਾਰਦਾਤ ਹੋ ਚੁੱਕੀ ਹੈ। ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਰਾਤ ਨੂੰ ਹਮਲਾਵਰ ਘਰ ਵਿੱਚ ਵੜੇ ਅਤੇ ਮਹੇਸ਼ ਉੱਤੇ ਤੇਜ਼ੀ ਨਾਲ ਹਮਲਾ ਕਰ ਦਿੱਤਾ। ਕਤਲ ਤੋਂ ਬਾਅਦ ਹਮਲਾਵਰਾਂ ਨੇ ਉਸ ਦੇ ਪੈਰ ਫੜ ਕੇ ਲਾਸ਼ ਨੂੰ ਬਾਹਰ ਤੱਕ ਘਸੀਟਿਆ। ਹਮਲੇ ਵਿੱਚ ਪਰਿਵਾਰ ਦੇ ਤਿੰਨ ਹੋਰ ਮੈਂਬਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ।

ਥਾਣਾ ਇੰਚਾਰਜ ਭਗਵਤ ਪ੍ਰਸਾਦ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਜ਼ਮੀਨੀ ਵਿਵਾਦ ਨਾਲ ਜੁੜਿਆ ਲੱਗ ਰਿਹਾ ਹੈ। ਪੀੜਤ ਪੱਖ ਦੀ ਸ਼ਿਕਾਇਤ ਉੱਤੇ 19 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਤਲ ਸਮੇਤ ਵੱਖ-ਵੱਖ ਧਾਰਾਵਾਂ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  

LEAVE A REPLY

Please enter your comment!
Please enter your name here