Tuesday, October 13, 2026
Home Crime ਵਿਆਹ ਤੋਂ ਮੁਕਰਿਆ ਲਾੜਾ, ਲੜਕੀ ਦੇ ਪਰਿਵਾਰ ਨੇ ਇਨਸਾਫ ਦੀ ਲਗਾਈ ਗੁਹਾਰ

ਵਿਆਹ ਤੋਂ ਮੁਕਰਿਆ ਲਾੜਾ, ਲੜਕੀ ਦੇ ਪਰਿਵਾਰ ਨੇ ਇਨਸਾਫ ਦੀ ਲਗਾਈ ਗੁਹਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹਾਜੀਪੁਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਬੇਲਾ ਸਾਰਿਆਣਾਂ ਦੀ ਪੱਤੀ ਨਾਮ ਨਗਰ ਵਿੱਚ ਵਿਆਹ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਜਦੋਂ ਵਿਆਹ ਵਾਲੇ ਦਿਨ ਮੁੰਡੇ ਵਾਲਿਆ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ। ਘਰ ਵਿਚ ਜਿਥੇ ਰੌਣਕਾਂ ਲੱਗੀਆਂ ਹੋਈਆਂ ਸਨ ਅਤੇ ਪ੍ਰਵਾਰਕ ਮੈਂਬਰ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਜੁਟੇ ਸਨ, ਉਥੇ ਇਸ ਮੰਦਭਾਗੀ ਖ਼ਬਰ ਨੇ ਸੱਭ ਨੂੰ ਸਦਮੇ ਵਿਚ ਪਾ ਦਿਤਾ। ਜਦ ਕੁੜੀ ਦੇ ਪਿਤਾ ਸਾਂਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਅੱਜ ਸੱਭ ਕੁੱਝ ਤੈਅ ਪ੍ਰੋਗਰਾਮ ਅਨੁਸਾਰ ਚਲ ਰਿਹਾ ਸੀ ਪਰ ਜਦੋਂ ਬਰਾਤ ਦੇ ਆਉਣ ਦੇ ਤੈਅ ਸਮੇਂ ਤੋਂ ਕੁੱਝ ਹੀ ਦੇਰ ਪਹਿਲਾਂ ਮੁੰਡੇ ਵਾਲਿਆਂ ਵਲੋਂ ਵਿਆਹ ਤੋਂ ਨਾਂਹ ਕਰਨ ਦਾ ਫ਼ੈਸਲਾ ਸੁਣਾਇਆ ਗਿਆ ਤਾਂ ਮਾਹੌਲ ਗਮਗੀਨ ਹੋ ਗਿਆ।

Advertisements

ਕੁੜੀ ਦੇ ਪ੍ਰਵਾਰ ਲਈ ਇਹ ਖ਼ਬਰ ਇਕ ਵੱਡਾ ਝਟਕਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਅਤੇ ਖ਼ਰਚਾ ਵੀ ਕਾਫ਼ੀ ਹੋ ਚੁੱਕਾ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਧੀ ਦੇ ਵਿਆਹ ਦੀ ਗੱਲਬਾਤ ਪਿੰਡ ਚੋਤਾਂ ਮਿਆਣੀ ਜ਼ਿਲ੍ਹਾ ਲੁਧਿਆਣਾ ਦੇ ਇਕ ਗੁੱਜਰ ਪ੍ਰਵਾਰ ਨਾਲ ਕਰੀਬ ਇਕ ਮਹੀਨਾ ਪਹਿਲਾਂ ਹੋਈ ਸੀ ਅਤੇ 10 ਦਿਨ ਪਹਿਲਾਂ ਵਿਆਹ ਪੱਕਾ ਹੋਇਆ ਸੀ। ਰਿਸ਼ਤਾ ਟੁੱਟਣ ਦੇ ਪਿੱਛੇ ਕੀ ਕਾਰਨ ਰਿਹਾ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਪੀੜਤ ਪ੍ਰਵਾਰ ਨੇ ਮਾਮਲੇ ਸਬੰਧੀ ਮੁੰਡੇ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here