Wednesday, October 21, 2026
Home Crime ਇੰਡੋਨੇਸ਼ੀਆ ‘ਚ ਮਚੀ ਤਬਾਹੀ, ਹੜ੍ਹਾਂ ‘ਚ ਰੁੜ੍ਹ ਜਾਣ ਕਾਰਨ 14 ਦੀ ਮੌਤ,...

ਇੰਡੋਨੇਸ਼ੀਆ ‘ਚ ਮਚੀ ਤਬਾਹੀ, ਹੜ੍ਹਾਂ ‘ਚ ਰੁੜ੍ਹ ਜਾਣ ਕਾਰਨ 14 ਦੀ ਮੌਤ, 18 ਜ਼ਖਮੀ

ਦਿੱਲੀ (ਦ ਸਟੈਲਰ ਨਿਊਜ਼)। ਇੰਡੋਨੇਸ਼ੀਆ ਵਿੱਚ ਅਚਾਨਕ ਹੜ੍ਹਾਂ ਵਿੱਚ ਰੁੜ੍ਹ ਜਾਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਸਰਚ ਅਪਰੇਸ਼ਨ ਜਾਰੀ ਹੈ। ਸਥਾਨਕ ਬਚਾਅ ਏਜੰਸੀ ਦੇ ਬੁਲਾਰੇ ਨੂਰੀਆਦੀਨ ਗੁਮੇਲੰਗ ਨੇ ਦੱਸਿਆ ਕਿ ਸੋਮਵਾਰ ਤੜਕੇ ਪਏ ਭਾਰੀ ਮੀਂਹ ਕਾਰਨ ਸਿਆਊ ਟਾਪੂ ‘ਤੇ ਇਹ ਹੜ੍ਹ ਆਏ, ਜਿਸ ਵਿੱਚ 18 ਲੋਕ ਜ਼ਖਮੀ ਵੀ ਹੋਏ ਹਨ।

Advertisements

ਕੁਦਰਤੀ ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ ਹੁਣ ਤੱਕ ਲਗਭਗ 444 ਲੋਕਾਂ ਨੂੰ ਸੁਰੱਖਿਅਤ ਕੱਢ ਕੇ ਸਥਾਨਕ ਸਕੂਲਾਂ ਅਤੇ ਚਰਚਾਂ ਵਿੱਚ ਭੇਜਿਆ ਗਿਆ ਹੈ। ਇਲਾਕੇ ਦੀਆਂ ਮੁੱਖ ਸੜਕਾਂ ਚਿੱਕੜ, ਮਲਬੇ ਅਤੇ ਪੱਥਰਾਂ ਨਾਲ ਭਰੀਆਂ ਹੋਈਆਂ ਹਨ, ਜਿਨ੍ਹਾਂ ਨੂੰ ਸਾਫ਼ ਕਰਨ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ। ਉੱਤਰੀ ਸੁਲਾਵੇਸੀ ਦੇ ਗਵਰਨਰ ਯੂਲੀਅਸ ਸੇਲਵਾਨਸ ਅਨੁਸਾਰ ਹੜ੍ਹਾਂ ਨੇ ਸੈਂਕੜੇ ਘਰਾਂ ਅਤੇ ਸਰਕਾਰੀ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ।



LEAVE A REPLY

Please enter your comment!
Please enter your name here