Thursday, October 15, 2026
Home Crime ਅਣਪਛਾਤੇ ਹਥਿਆਰਬੰਦ ਅਨਸਰਾਂ ਨੇ ਸਵਾਰੀਆਂ ਨਾਲ ਭਰੀ ਬੱਸ ਤੇ ਕੀਤਾ ਹਮਲਾ

ਅਣਪਛਾਤੇ ਹਥਿਆਰਬੰਦ ਅਨਸਰਾਂ ਨੇ ਸਵਾਰੀਆਂ ਨਾਲ ਭਰੀ ਬੱਸ ਤੇ ਕੀਤਾ ਹਮਲਾ

ਦਸੂਹਾ (ਦ ਸਟੈਲਰ ਨਿਊਜ਼)। ਦਸੂਹਾ ਦੇ ਪਿੰਡ ਬਡਲਾ ਨੇੜੇ ਕਰੀਬ ਦੋ ਦਰਜਨ ਅਣਪਛਾਤੇ ਹਥਿਆਰਬੰਦ ਅਨਸਰਾਂ ਨੇ ਸਵਾਰੀਆਂ ਨਾਲ ਭਰੀ ਇੱਕ ਬੱਸ ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਹਥਿਆਰਬੰਦ ਬਦਮਾਸ਼ਾਂ ਨੇ ਮੋਟਰਸਾਈਕਲਾਂ ਤੇ ਬੱਸ ਦਾ ਪਿੱਛਾ ਕਰਦਿਆਂ ਬੱਸ ਨੂੰ ਰੋਕ ਲਿਆ ਜਿਸ ਮਗਰੋਂ ਹਮਲਾਵਰਾਂ ਨੇ ਬੱਸ ਦੇ ਡਰਾਈਵਰ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਹੀ ਬੱਸ ਦੀ ਭੰਨਤੋੜ ਵੀ ਕੀਤੀ।

Advertisements

ਇਸ ਦੌਰਾਨ ਡਰਾਈਵਰ ਦੇ ਬਚਾਅ ਵਿੱਚ ਆਈਆਂ ਸਵਾਰੀਆਂ ਨਾਲ ਵੀ ਬਦਮਾਸ਼ਾਂ ਨੇ ਮਾਰ ਕੁੱਟ ਕੀਤੀ। ਜਿਸ ਵਿਚ ਬੱਸ ਸਵਾਰ ਇੱਕ ਪੁਲਿਸ ਮੁਲਾਜ਼ਮ ਦੀ ਵੀ ਮਾਰ ਕੁੱਟ ਕੀਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here