
ਅਬੋਹਰ (ਦ ਸਟੈਲਰ ਨਿਊਜ਼)। ਲੰਬੀ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਆਲਮਵਾਲਾ ਨੇੜੇ ਅਬੋਹਰ ਮਾਈਨਰ ਵਿੱਚ ਕਾਰ ਡਿੱਗਣ ਕਾਰਨ ਇਕ ਮਹਿਲਾ ਅਤੇ ਉਸ ਦੀ ਤਿੰਨ ਸਾਲਾ ਮਾਸੂਮ ਧੀ ਦੀ ਮੌਤ ਹੋ ਗਈ, ਜਦਕਿ ਮਹਿਲਾ ਦਾ ਪਤੀ ਕਾਰ ਦੀ ਖਿੜਕੀ ਖੁੱਲ੍ਹਣ ਕਾਰਨ ਵਾਲ-ਵਾਲ ਬਚ ਗਿਆ।

ਇਹ ਹਾਦਸਾ ਰਾਤ ਕਰੀਬ ਅੱਠ ਵਜੇ ਵਾਪਰਿਆ। ਦੋਵੇਂ ਲਾਸ਼ਾਂ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕਾਂ ਦੀ ਪਛਾਣ 33 ਸਾਲਾ ਸਿਮਰਨ ਕੌਰ ਅਤੇ ਤਿੰਨ ਸਾਲਾ ਤਕਦੀਰ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਆਲਮਵਾਲਾ ਪਿੰਡ ਨੇੜੇ ਨਹਿਰ ਦੇ ਪੁਲ ਕੋਲ ਇਕ ਮੋੜ ਉੱਤੇ ਵਾਪਰਿਆ, ਜਿਥੇ ਕਾਰ ਸੰਤੁਲਨ ਗੁਆ ਬੈਠੀ ਅਤੇ ਸਿੱਧੀ ਮਾਈਨਰ ਵਿੱਚ ਜਾ ਡਿੱਗੀ।












