Tuesday, October 27, 2026
Home Crime ਹੁਸ਼ਿਆਰਪੁਰ ਦੇ ਇਸਲਾਮਾਬਾਦ ‘ਚ 2 ਨੌਜਵਾਨਾਂ ਤੇ 4 ਲੋਕਾਂ ਨੇ ਕੀਤੀ ਫਾਇਰਿੰਗ

ਹੁਸ਼ਿਆਰਪੁਰ ਦੇ ਇਸਲਾਮਾਬਾਦ ‘ਚ 2 ਨੌਜਵਾਨਾਂ ਤੇ 4 ਲੋਕਾਂ ਨੇ ਕੀਤੀ ਫਾਇਰਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਮੁਹੱਲਾ ਇਸਲਾਮਾਬਾਦ ਵਿੱਚ ਦੋ ਨੌਜਵਾਨਾਂ ਉੱਤੇ ਚਾਰ ਲੋਕਾਂ ਨੇ ਫਾਇਰਿੰਗ ਕੀਤੀ ਹੈ। ਜਾਣਕਾਰੀ ਅਨੁਸਾਰ 2 ਨੌਜਵਾਨ ਗੋਲ-ਗੱਪੇ ਖਾਣ ਤੋਂ ਬਾਅਦ ਜਿਵੇਂ ਤੁਰਨ ਲੱਗੇ ਤਾਂ ਦੂਸਰੀ ਸਾਈਡ ਤੋਂ ਆ ਰਹੇ ਦੋ ਵਿਅਕਤੀਆਂ ਅਤੇ ਦੋ ਮਹਿਲਾਵਾਂ ਵੱਲੋਂ ਦੋਵੇਂ ਨੌਜਵਾਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਦੇ ਉੱਤੇ ਤਿੰਨ ਤੋਂ ਚਾਰ ਫਾਇਰ ਕੀਤੇ ਗਏ। ਗਨੀਮਤ ਰਹੀ ਕਿ ਕਿਸੇ ਦੇ ਕੋਈ ਫਾਇਰ ਨਹੀਂ ਲੱਗਾ। ਇੱਕ ਗੋਲੀ ਗੱਡੀ ਦੇ ਵਿੱਚ ਲੱਗੀ। 

Advertisements

ਨੌਜਵਾਨ ਨੇ ਦੱਸਿਆ ਕਿ ਉਹ ਉਹਨਾਂ ਦੇ ਨੇੜੇ ਦੇ ਹੀ ਰਹਿਣ ਵਾਲੇ ਹਨ ਪਰ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਖੋਲ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਨੌਜਵਾਨਾਂ ਨੇ ਕਿਹਾ ਕਿ ਉਹ ਗੁਆਂਢ ਵਿੱਚ ਗੋਲਗੱਪੇ ਖਾਣ ਲਈ ਆਏ ਸਨ। ਜਦੋਂ ਉਹ ਜਾ ਰਹੇ ਸਨ ਅਤੇ ਆਪਣੀ ਕਾਰ ਵੱਲ ਜਾ ਰਹੇ ਸਨ ਤਾਂ ਦੋ ਆਦਮੀ ਅਤੇ ਦੋ ਔਰਤਾਂ ਉਨ੍ਹਾਂ ਕੋਲ ਆਈਆਂ। ਉਨ੍ਹਾਂ ਨੇ ਆਪਣੀ ਕਾਰ ਰੋਕੀ ਅਤੇ ਉਨ੍ਹਾਂ ਵੱਲ ਪਿਸਤੌਲ ਤਾਣੀ। ਇਸ ਤੋਂ ਪਹਿਲਾਂ ਕਿ ਉਹ ਕੋਈ ਪ੍ਰਤੀਕਿਰਿਆ ਦਿੰਦੇ, ਹਮਲਾਵਰਾਂ ਨੇ ਉਨ੍ਹਾਂ ‘ਤੇ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ।

LEAVE A REPLY

Please enter your comment!
Please enter your name here