Wednesday, October 28, 2026
Home National ਏਅਰ ਹੋਸਟੈੱਸ ਨੇ ਕੀਤੀ ਖੁਦਕੁਸ਼ੀ, ਦੋਸਤ ਤੇ ਆਰੋਪ

ਏਅਰ ਹੋਸਟੈੱਸ ਨੇ ਕੀਤੀ ਖੁਦਕੁਸ਼ੀ, ਦੋਸਤ ਤੇ ਆਰੋਪ

ਦਿੱਲੀ (ਦ ਸਟੈਲਰ ਨਿਊਜ਼)। ਮਹਾਰਾਸ਼ਟਰ ਦੇ ਥਾਣੇ ਵਿੱਚ 21 ਸਾਲਾ ਏਅਰ ਹੋਸਟੈੱਸ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਉਸਦੇ ਸਾਥੀ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮਾਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਲੜਕੀ ਦੀ ਮ੍ਰਿਤਕ ਦੇਹ 28 ਦਸੰਬਰ 2025 ਨੂੰ ਕਲਿਆਣ ਵਿਖੇ ਘਰ ਵਿੱਚ ਫਾਹਾ ਲੱਗੀ ਮਿਲੀ।

Advertisements

ਮ੍ਰਿਤਕਾ ਦੀ ਮਾਂ ਅਨੁਸਾਰ 28 ਦਸੰਬਰ ਰਾਤ ਉਹਨਾਂ ਦੀ ਧੀ ਨੇ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਗੁਆਂਢੀ ਨੇ ਘਰ ਦੀ ਜਾਂਚ ਕੀਤੀ, ਜਿੱਥੇ ਉਹ ਛੱਤ ਦੇ ਕੁੰਡੇ ਨਾਲ ਫਾਹਾ ਲੱਗੀ ਮਿਲੀ। ਉਸਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ।

ਪਰਿਵਾਰ ਦਾ ਆਰੋਪ ਹੈ ਕਿ ਮ੍ਰਿਤਕਾ ਅਤੇ ਸਾਥੀ ਮੁੰਡੇ ਵਿਚਾਲੇ ਸਾਲ 2020 ਤੋਂ ਸਬੰਧ ਸਨ। ਆਰੋਪੀ ਨੇ ਵਿਆਹ ਤੋਂ ਇਨਕਾਰ ਕੀਤਾ, ਉਸ ਦੀਆਂ ਤਸਵੀਰਾਂ ਜਨਤਕ ਕਰਨ ਦੀ ਧਮਕੀ ਦਿੱਤੀ ਅਤੇ ਹਾਲ ਹੀ ਵਿੱਚ ਕਿਸੇ ਹੋਰ ਔਰਤ ਨਾਲ ਸਬੰਧ ਬਣਾ ਲਏ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਸੀ।

ਪੁਲੀਸ ਮੁਤਾਬਕ ਮੋਬਾਈਲ ਚੈਟਾਂ, ਸਰੀਰ ’ਤੇ ਨਿਸ਼ਾਨ ਅਤੇ ਬੈਂਕ ਰਿਕਾਰਡਾਂ ਦੀ ਜਾਂਚ ਕੀਤੀ ਗਈ ਹੈ। ਜਿਸ ਤੋਂ ਸਾਹਮਣੇ ਆਇਆ ਹੈ ਕਿ ਆਰੋਪ ਨੇ ਵਿਆਹ ਦਾ ਝਾਂਸਾ ਦੇ ਕੇ ਕੁੜੀ ਤੋਂ ਲੱਖਾਂ ਰੁਪਏ ਲਏ। ਆਖ਼ਰੀ ਵਾਰ ਪੈਸੇ 16 ਦਸੰਬਰ 2025 ਨੂੰ ਦਿੱਤੇ ਸੀ। ਇਸ ਅਧਾਰ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here