Thursday, October 29, 2026
Home Crime ਬੁਲ੍ਹੋਵਾਲ ‘ਚ ਹੋਈ ਬੇਅਦਬੀ ਦਾ ਆਰੋਪੀ ਸਰਪੰਚ ਅਰੁਣਦੀਪ ਗ੍ਰਿਫ਼ਤਾਰ

ਬੁਲ੍ਹੋਵਾਲ ‘ਚ ਹੋਈ ਬੇਅਦਬੀ ਦਾ ਆਰੋਪੀ ਸਰਪੰਚ ਅਰੁਣਦੀਪ ਗ੍ਰਿਫ਼ਤਾਰ

ਹੁਸ਼ਿਆਰਪੁਰ/ਬੁਲ੍ਹੋਵਾਲ (ਦ ਸਟੈਲਰ ਨਿਊਜ਼)। ਅਰੁਣਦੀਪ ਜੋ ਪਿੰਡ ਬੁੱਲ੍ਹੋਵਾਲ ਦਾ ਸਰਪੰਚ ਹੈ। ਉਸ ਨੇ ਸਵੇਰੇ ਗੁਰੂਘਰ ਆ ਕੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਸੰਗਤ ਨੇ ਉਸ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ।

Advertisements

ਪਿਛਲੀ 15 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਬੁੱਲ੍ਹੋਵਾਲ ਵਿਖੇ ਵਾਪਰੀ ਘਟਨਾ ਵਿੱਚ ਅਰੁਣਦੀਪ ਸਰਪੰਚ ਨੇ ਛਾਲ ਮਾਰ ਕੇ ਗੁਰੂ ਗ੍ਰੰਥ ਸਾਹਿਬ ਮੋਹਰਲਾ ਜੰਗਲਾ ਟੱਪ ਲਿਆ ਅਤੇ ਮੋਹਰੇ ਸਜਾਏ ਹੋਏ ਸ਼ਾਸਤਰਾਂ ਵਿੱਚੋਂ ਕਿਸੇ ਨੂੰ ਮਾਰਨ ਲਈ ਇੱਕ ਕਿਰਪਾਨ ਚੁੱਕ ਕੇ ਲਹਿਰਾ ਦਿੱਤੀ ਸੀ।

ਉਸ ਸਮੇਂ ਵੀ ਸੰਗਤ ਨੇ ਉਸ ਨੂੰ ਕਾਬੂ ਕਰ ਲਿਆ ਸੀ। ਜਿਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੇ ਅਰੁਣਦੀਪ ਸਰਪੰਚ ਤੇ ਬੇਅਦਬੀ ਦਾ 175 ਨੰਬਰ ਪਰਚਾ ਦਰਜ ਕੀਤਾ ਗਿਆ ਸੀ। ਉਸ ਦਿਨ ਤੋਂ ਉਹ ਫਰਾਰ ਚੱਲਿਆ ਆ ਰਿਹਾ ਸੀ। ਸਿੱਖ ਜੱਥੇਬੰਦੀਆਂ ਵੀ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਸਨ। ਮਾਨਯੋਗ ਅਦਾਲਤ ਨੇ 12 ਜਨਵਰੀ ਨੂੰ ਉਸ ਦੀ ਜਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।

LEAVE A REPLY

Please enter your comment!
Please enter your name here