Saturday, October 24, 2026
Home Crime ਪੁਲਿਸ ਨੇ ਭਾਰੀ ਗਿਣਤੀ ਚ ਚਾਈਨਾ ਡੋਰ ਕੀਤੀ ਬਰਾਮਦ, ਮਾਮਲਾ ਦਰਜ

ਪੁਲਿਸ ਨੇ ਭਾਰੀ ਗਿਣਤੀ ਚ ਚਾਈਨਾ ਡੋਰ ਕੀਤੀ ਬਰਾਮਦ, ਮਾਮਲਾ ਦਰਜ

ਹੁਸ਼ਿਆਰਪੁਰ/ਹਰਿਆਣਾ (ਦ ਸਟੈਲਰ ਨਿਊਜ਼), ਪਰਾਸ਼ਰ। ਥਾਣਾ ਹਰਿਆਣਾ ਪੁਲਿਸ ਵੱਲੋਂ ਭਾਰੀ ਗਿਣਤੀ ਚ ਚਾਈਨਾ ਡੋਰ ਬਰਾਮਦ ਕਰਕੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਸੰਤ ਪੰਚਮੀ ਦੇ ਸੰਬੰਧ ਵਿੱਚ ਚੱਲ ਰਹੀ ਚਾਈਨਾ ਡੋਰ ਦੀ ਧੜੱਲੇ ਨਾਲ ਬਿਕਰੀ ਨੂੰ ਨਕੇਲ ਪਾਉਣ ਲਈ ਪੁਲਿਸ ਪ੍ਰਸ਼ਾਸ਼ਨ ਨਿਰੰਤਰ ਕਾਰਵਾਈ ਕਰ ਰਿਹਾ ਹੈ। ਪੰਜਾਬ ਭਰ ਵਿੱਚ ਚਾਈਨਾ ਡੋਰ ਨਾਲ ਕਾਫੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਜਾਨਲੇਵਾ ਡੋਰ ਦੀ ਸਮਗਲਿੰਗ ਕਰਨ ਵਾਲੇ ਵਿਅਕਤੀਆਂ ਤੇ ਨਕੇਲ ਪਾਉਣ ਲਈ ਜਿਲਾ ਪੁਲਿਸ ਕਪਤਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੁਸ਼ਿਆਰਪੁਰ ਪੁਲਿਸ ਦੀ ਸਪੈਸ਼ਲ ਬਰਾਂਚ ਵੱਲੋਂ ਇੱਕ ਵਿਅਕਤੀ ਨੂੰ ਭਾਰੀ ਗਿਣਤੀ ਚ ਚਾਈਨਾ ਡੋਰ ਦੇ ਗੱਟੂਆਂ ਸਣੇ ਕਾਬੂ ਕਰਨ ਚ ਸਫਲਤਾ ਪ੍ਰਾਪਤ ਹੋਈ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਚ ਓ ਹਰਿਆਣਾ ਕਿਰਨ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਕਿ ਰਕੇਸ਼ ਕੁਮਾਰ ਉਰਫ ਰਾਜੂ ਜੋ ਕਿ ਕਸਬਾ ਹਰਿਆਣਾ ਦੇ ਠਠਿਆਰਾਂ ਬਾਜ਼ਾਰ ਵਿਖੇ ਪਤੰਗਾ ਦਾ ਕੰਮ ਕਰਦਾ ਹੈ ਬਲੋ ਉਸਦੇ ਇੱਕ ਗੋਦਾਮ ਵਿੱਚ ਭਾਰੀ ਗਿਣਤੀ ਚ ਚਾਈਨਾ ਡੋਰ ਰੱਖੀ ਹੋਈ ਹੈ। ਅਤੇ ਜੇਕਰ ਮੌਕੇ ਤੇ ਛਾਪਾ ਮਾਰਿਆ ਜਾਵੇ ਤਾਂ ਉਕਤ ਡੋਰ ਬਰਾਮਦ ਕੀਤੀ ਜਾ ਸਕਦੀ ਹੈ।

Advertisements

ਮੁਖਬਰ ਵੱਲੋਂ ਦੱਸੀ ਗਈ ਥਾਂ(ਜੀ ਜੀ ਡੀ ਐਸ ਡੀ ਕਾਲਜ ਦੇ ਨਾਲ ਦੀ ਗਲੀ) ਚ ਸਪੈਸ਼ਲ ਬਰਾਂਚ ਟੀਮ ਹੁਸ਼ਿਆਰਪੁਰ ਐਸ ਐਚ ਓ ਹਰਿਆਣਾ ਕਿਰਨ ਸਿੰਘ ਦੀ ਅਗਵਾਈ ਹੇਠ ਮੌਕੇ ਤੇ ਪੁੱਜੇ ਅਤੇ ਜਦੋਂ ਉਹਨਾਂ ਨੇ ਉਕਤ ਜਗ੍ਹਾ ਤੇ ਰੇਡ ਕੀਤੀ ਤਾਂ ਉਥੋਂ ਸੱਤ ਪੇਟੀਆਂ ਹਰੇਕ ਪੇਟੀ ਚ 48 ਗੱਟੂ  (ਕੁੱਲ 336 ਗੱਟੂ) ਬਰਾਮਦ ਹੋਏ ਇਹ ਸੰਬੰਧ ਵਿੱਚ ਰਕੇਸ਼ ਕੁਮਾਰ ਰਾਜੂ ਤੋਂ ਥਾਣਾ ਹਰਿਆਣਾ ਪੁਲਿਸ ਵੱਲੋਂ ਪੁੱਛਗਿਛ ਕੀਤੀ ਗਈ ਅਤੇ ਉਕਤ ਗੱਟੂਆਂ ਨੂੰ ਕਬਜ਼ੇ ਚ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵਰਨਣ ਯੋਗ ਹੈ ਕੀ ਹਰ ਸਾਲ ਕਸਬਾ ਹਰਿਆਣਾ ਵਿਖੇ ਵੱਖ ਵੱਖ ਦੁਕਾਨਦਾਰਾਂ ਵੱਲੋਂ ਬਸੰਤ ਪੰਚਮੀ ਦੇ ਤਿਉਹਾਰ ਦੇ ਮੌਕੇ ਤੇ ਪਤੰਗਾਂ ਦੀ ਵਿਕਰੀ ਕੀਤੀ ਜਾਂਦੀ ਹੈ ਅਤੇ ਹਰ ਸਾਲ ਹੀ ਕਸਬੇ ਅੰਦਰ ਭਾਰੀ ਗਿਣਤੀ ਚ ਚਾਈਨਾ ਡੋਰ ਦੀ ਬਿਕਰੀ ਹੁੰਦੀ ਰਹੀ ਹੈ। ਕਈ ਦੁਕਾਨਦਾਰਾਂ ਤੇ ਬੀਤੇ ਸਾਲਾਂ ਚ ਵੀ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਮੋਟੀ ਕਮਾਈ ਦੇ ਲਾਲਚ ਵਿੱਚ ਇਹ ਦੁਕਾਨਦਾਰ ਇਸ ਕਾਤਲ ਡੋਰ ਨੂੰ ਵੇਚਣ ਤੋਂ ਗੁਰੇਜ ਨਹੀਂ ਕਰ ਰਹੇ ਥਾਣਾ ਹਰਿਆਣਾ ਵੱਲੋਂ ਕਾਬੂ ਕੀਤੀ ਗਈ ਭਾਰੀ ਤਦਾਦ ਚ ਚਾਈਨਾ ਡੋਰ ਤੋਂ ਬਾਅਦ ਕਸਬੇ ਵਿੱਚ ਉਕਤ ਡੋਰ ਦੀ ਬਿਕਰੀ ਹੁੰਦੀ ਹੈ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ।

ਇਸ ਸੰਬੰਧ ਚ ਜਦੋਂ ਐਸ ਐਚ ਓ ਕਿਰਨ ਸਿੰਘ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਾਈਨਾ ਡੋਰ ਬੇਚਣਾ ਜੋ ਕਿ ਗੈਰਕਾਨੂੰਨੀ ਹੈ ਅਤੇ ਇਸ ਸੰਬੰਧ ਚ ਉਕਤ ਡੋਰ ਬੇਚਣ ਵਾਲਿਆਂ ਨੂੰ ਕਿਸੇ ਵੀ ਸੂਰਤ ਚ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਜਨਤਾ ਨੂੰ ਇਹ ਵੀ ਅਪੀਲ ਕੀਤੀ ਕਿ ਚਾਈਨਾ ਡੋਰ ਨੂੰ ਨ ਖਰੀਦਣ ਅਤੇ ਬੱਚਿਆਂ ਨੂੰ ਵੀ ਇਸਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨ ਤਾਂ ਜੋ ਇਸ ਜਾਨਲੇਵਾ ਡੋਰ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕੇ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ ਦੁਆਲੇ ਕੋਈ ਚਾਈਨਾ ਡੋਰ ਬੇਚਦਾ ਹੈ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦੇ ਕੇ ਪੁਲਿਸ ਦਾ ਸਹਿਯੋਗ ਕਰਨ।

LEAVE A REPLY

Please enter your comment!
Please enter your name here