Tuesday, October 13, 2026
Home Crime NRI ਪੁਲਿਸ ਨੇ ਬੇਬੀ ਨੂੰ ਕੀਤਾ ਗ੍ਰਿਫ਼ਤਾਰ

NRI ਪੁਲਿਸ ਨੇ ਬੇਬੀ ਨੂੰ ਕੀਤਾ ਗ੍ਰਿਫ਼ਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਆਰ.ਕੇ. ਜਾਇਸਵਾਲ, ਆਈ. ਪੀ. ਐਸ., ਵਧੀਕ ਡਾਇਰੈਕਟਰ ਜਨਰਲ ਪੁਲਿਸ, ਪ੍ਰਵਾਸੀ ਭਾਰਤੀ ਅਤੇ ਮਹਿਲਾ ਵਿੰਗ, ਪੰਜਾਬ ਅਤੇ ਹਰਕੰਵਲਪ੍ਰੀਤ ਸਿੰਘ ਖੱਖ ਪੀ.ਪੀ.ਐਸ. ਮਾਨਯੋਗ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਪ੍ਰਵਾਸੀ ਭਾਰਤੀ ਮਾਮਲੇ ਵਿੰਗ, ਜਲੰਧਰ ਅਤੇ ਰਸ਼ਮਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ ਪ੍ਰਵਾਸੀ ਭਾਰਤੀ ਮਾਮਲੇ ਵਿੰਗ, ਜਲੰਧਰ ਦੇ ਦਿਸ਼ਾ ਨਿਰਦੇਸ਼ ਹੇਠ ਮੁਕੱਦਮਾ ਨੰਬਰ 20 ਮਿਤੀ 30-07-19 ਅ/ਧ 420, 427, 448, 511, 506, 380, 120-ਬੀਭ:ਦ: ਥਾਣਾ ਐਨ.ਆਰ.ਆਈ. ਜਿਲ੍ਹਾ ਹੁਸ਼ਿਆਰਪੁਰ ਵੱਲੋਂ ਪਰਮਜੀਤ ਰਾਏਪੁਰ ਪੁੱਤਰੀ ਸੀਰੀ ਰਾਮ ਵਾਸੀ ਪਿੰਡ ਕਿੱਤਣਾ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਜਰਮਨੀ ਬਰਖਿਲਾਫ ਪਰਸਨ ਸਿੰਘ ਪੁੱਤਰ ਚੂਹੜ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਪਰਸਨ ਸਿੰਘ, ਬਲਜੀਤ ਕੌਰ ਬੇਦੀ ਪਤਨੀ ਰੇਸ਼ਮ ਸਿੰਘ ਬੇਦੀ, ਜਸਵਿੰਦਰ ਕੌਰ ਬੇਬੀ ਪਤਨੀ ਜਨਕਰਾਜ, ਰਾਜਕੁਮਾਰ ਪੁੱਤਰ ਵਰਿਆਮਾਰਾਮ, ਪਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ, ਰਾਮਨਾਥ ਪੁੱਤਰ ਮਹਿੰਗਾਰਾਮ, ਹਰਮੇਸ਼ ਲਾਲ ਪੁੱਤਰ ਭਗਵਾਨ ਦਾਸ ਅਤੇ ਜੀਤਾ ਉਰਫ ਗੁਰਜੀਤ ਕੁਮਾਰ ਪੁੱਤਰ ਹਰਮੇਸ਼ ਲਾਲ ਵਗੈਰਾ ਵਾਸੀਆਨ ਪਿੰਡ ਕਿੱਤਣਾ ਜਿਲਾ ਹੁਸ਼ਿਆਰਪੁਰ ਬਾਬਤ ਹਮਸਲਾਹ ਹੋ ਕੇ ਸੱਬਲਾਂ ਅਤੇ ਰਾਡਾ ਲੈ ਕੇ ਦਰਖਾਸਤ ਕਰਤੀ ਪਰਮਜੀਤ ਰਾਏਪੁਰੀ ਦੇ ਬਣ ਰਹੇ ਮਕਾਨ ਦੀਆਂ ਕੰਧਾਂ ਢਾਹ ਦਿੱਤੀਆਂ ਅਤੇ ਜਾਂਦੇ ਸਮੇਂ ਇਹ ਉਕਤ ਵਿਅਕਤੀ/ਅੋਰਤਾ ਪਰਮਜੀਤ ਰਾਏ ਪੁਰੀਦਾਸੀ ਮਿੰਟ, ਸਰੀਆ ਹੋਰ ਸਮਾਨ ਚੋਰੀ ਕਰਨ ਅਤੇ ਧਮਕੀਆ ਦੇਣ ਦਰਜ ਹੈ। ਆਰੋਪੀ ਬਲਜੀਤ ਕੌਰ ਬੇਦੀ 08-08-19, ਆਰੋਪੀ ਜਸਵਿੰਦਰ ਕੌਰ ਬੇਬੀ ਪਤਨੀ ਜਨਕਰਾਜ, ਪਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ, ਰਾਮਨਾਥ ਪੁੱਤਰ ਮਹਿੰਗਾਰਾਮ, ਹਰਮੇਸ਼ ਲਾਲ ਪੁੱਤਰ ਭਗਵਾਨਦਾਸ ਅਤੇ ਗੁਰਜੀਤ ਸਿੰਘ ਪੁੱਤਰ ਹਰਮੇਸ਼ ਲਾਲ ਅਤੇ ਬਾਕੀ ਆਰੋਪੀ 22-08-19 ਨੂੰ ਮਾਨਯੋਗ ਅਦਾਲਤ ਦੇ ਹੁਕਮਾ ਅਨੁਸਾਰ ਮੁਕੱਦਮਾ ਹਜਾ ਵਿੱਚ ਸ਼ਾਮਲ ਤਫਤੀਸ਼ ਕੀਤੇ ਗਏ ਸਨ।

Advertisements

ਉਕਤ ਮੁਕੱਦਮਾ ਦੇਸਾ ਆਰੋਪੀਆਂ ਦਾ ਚਲਾਨ 6-05-2021 ਨੂੰ ਮਾਨਯੋਗ ਅਦਾਲਤ ਵਿੱਚ ਦਿੱਤਾ ਗਿਆ ਸੀ।  ਮੁਕੱਦਮਾ ਹਜਾਦੀ ਅਰੋਪਨ ਜਸਵਿੰਦਰ ਕੌਰ ਉਰਫ ਬੇਬੀ ਪਤਨੀ ਜਨਕ ਰਾਜ ਵਾਸੀ ਪਿੰਡ ਕਿੱਤਣਾ ਥਾਣਾ ਗੜਸ਼ੰਕਰ,ਜਿਲਾ ਹੁਸ਼ਿਆਰਪੁਰ ਨੂੰ ਬਾ-ਅਦਾਲਤ  ਕਰਨਵੀਰ ਸਿੰਘ JMIC ਹੁਸ਼ਿਆਰਪੁਰ ਵੱਲੋਂ 22-10-2024 ਨੂੰ ਮੁਜਰਿਜਇਸ਼ਤਿਹਾਰੀ ਘੋਸ਼ਿਤ ਕੀਤਾ ਗਿਆ ਸੀ, ਜਿਸ ਨੂੰ ਐਲ.ਓ.ਸੀ. ਦੀ ਬਿਨਾਹਪਰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ 22-01-2026 ਨੂੰ ਸਬ-ਇੰਸਪੈਕਟਰ ਰਾਜਵਿੰਦਰ ਸਿੰਘ ਮੁੱਖ ਅਫਸਰ ਥਾਣਾ ਵੱਲੋ ਨਿਯੁਕਤ ਕੀਤੀ ਪੁਲਿਸ ਪਾਰਟੀਏ.ਐਸ.ਆਈ. ਸਤਕਾਰ ਸਿੰਘ, ਏ.ਐਸ.ਆਈ. ਕ੍ਰਿਸ਼ਨ ਲਾਲ ਅਤੇ ਐੱਲ/ਐੱਚ.ਸੀ. ਹਰਜੀਤ ਕੌਰ ਥਾਣਾ ਐਨ.ਆਰ.ਆਈ, ਹੁਸ਼ਿਆਰਪੁਰ ਵਲੋਂ ਗ੍ਰਿਫਤਾਰ ਕੀਤਾ ਗਿਆ।  ਜਿਸ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here