Tuesday, October 27, 2026
Home Hoshiarpur ਮੁੱਖਮੰਤਰੀ ਪੰਜਾਬ ਨੂੰ ਹੁਸ਼ਿਆਰਪੁਰ ਫੇਰੀ ਦੌਰਾਨ ਕਾਲੀਆਂ ਝੰਡੀਆਂ ਦਿਖਾਉਣ ਪਹੁੰਚੇ ਆਗੂ ਥਾਣੇ...

ਮੁੱਖਮੰਤਰੀ ਪੰਜਾਬ ਨੂੰ ਹੁਸ਼ਿਆਰਪੁਰ ਫੇਰੀ ਦੌਰਾਨ ਕਾਲੀਆਂ ਝੰਡੀਆਂ ਦਿਖਾਉਣ ਪਹੁੰਚੇ ਆਗੂ ਥਾਣੇ ਡੱਕੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀ. ਪੀ.ਐੱਫ ਯੂਨੀਅਨ ਵੱਲੋਂ ਗਣਤੰਤਰ ਦਿਹਾੜੇ ਦੇ ਮੌਕੇ ‘ਤੇ ਅੱਜ ਮੁੱਖ-ਮੰਤਰੀ ਪੰਜਾਬ ਭਗਵੰਤ ਮਾਨ ਨੂੰ ਹੁਸ਼ਿਆਰਪੁਰ ਫੇਰੀ ਦੌਰਾਨ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕਰ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰ ਰਹੇ ਐਨ ਪੀ ਐਸ ਕਰਮਚਾਰੀਆਂ ਨੂੰ ਗਿਰਫਤਾਰ ਕਰ ਬੁਲੋਵਾਲ ਥਾਣੇ ਵਿੱਚ ਡੱਕ ਦਿੱਤਾ ਗਿਆ,ਜਦਕਿ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਜਿਲ੍ਹਾ ਕਨਵੀਨਰ ਸੰਜੀਵ ਧੂਤ ਕੋ-ਕਨਵੀਨਰ ਪ੍ਰਿੰਸ ਗੜਦੀਵਾਲਾ ਤੇ ਪਰਮਿੰਦਰਪਾਲ ਫਗਵਾੜਾ ਨੂੰ ਘਰ ਵਿੱਚ ਹੀ ਪੁਲਿਸ ਵਲੋਂ ਨਜ਼ਰਬੰਦ ਕਰ ਦਿੱਤਾ ਗਿਆ।ਥਾਣੇ ਡੱਕੇ ਸਾਥੀਆਂ ਨੂੰ ਰਿਹਾ ਕਰਵਾਉਣ ਪਹੁੰਚੇ ਆਗੂ ਸੁਖਜੀਤ ਸਿੰਘ,ਸਤੀਸ਼ ਰਾਣਾ,ਵਰਿੰਦਰ ਵਿੱਕੀ,ਸੱਤ ਪ੍ਰਕਾਸ਼ ਤੇ ਸੁਨੀਲ ਸ਼ਰਮਾ ਤੇ ਅਮਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬਣੀ ਆਪ ਸਰਕਾਰ ਨੂੰ ਸੱਤਾ ਵਿੱਚ ਆਏ ਲਗਭਗ 4 ਸਾਲ ਹੋ ਗਏ ਹਨ ਅਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ 2004 ਤੋਂ ਬਾਅਦ ਸਰਕਾਰੀ ਸੇਵਾ ਵਿੱਚ ਆਏ ਲਗਭਗ 2 ਲੱਖ ਕਰਮਚਾਰੀਆਂ ਨਾਲ਼ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਜੋ ਅੱਜ ਤੱਕ ਵਫ਼ਾ ਨਹੀਂ ਹੋਇਆ ।ਪੰਜਾਬ ਸਰਕਾਰ ਵੱਲੋਂ ਇਸ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਨਵੰਬਰ 2022 ਵਿੱਚ ਇੱਕ ਨੋਟੀਫਕੇਸ਼ਨ ਵੀ ਜਾਰੀ ਕੀਤਾ ਗਿਆ ਪ੍ਰੰਤੂ ਇਹ ਮਹਿਜ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਿਆ।

Advertisements

ਕਈ ਆਗੂ ਪੁਲਿਸ ਨੇ ਘਰਾਂ ਵਿੱਚ ਹੀ ਨਜ਼ਰਬੰਦ ਕੀਤੇ

ਲਗਭਗ 3 ਸਾਲ ਹੋ ਗਏ ਹਨ ਪਰ ਕਰਮਚਾਰੀਆਂ ਦੇ ਐਨ.ਪੀ.ਐਸ ਖਾਤੇ ਅੱਜ ਤੱਕ ਬੰਦ ਨਹੀਂ ਕੀਤੇ ਗਏ ਅਤੇ ਨਾਂ ਹੀ ਸਰਕਾਰੀ ਕਰਮਚਾਰੀਆਂ ਦੇ ਜੀ. ਪੀ. ਖ਼ਾਤੇ ਖੋਲ੍ਹੇ ਗਏ ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁਲਾਜ਼ਮਾਂ ਦਾ ਇਹ ਰੋਸ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵਾਟਰਲੂ ਸਿੱਧ ਹੋਵੇਗਾ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਜਿੱਥੇ ਵੀ ਪੰਜਾਬ ਵਿੱਚ ਜਾਣਗੇ ਇਸ ਤਰ੍ਹਾਂ ਹੀ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ ਤੇ 19 ਫਰਵਰੀ ਨੂੰ ਜਿਲ੍ਹਾ/ਬਲਾਕ ਪੱਧਰੀ ਰੋਸ ਪ੍ਰਦਰਸ਼ਨ ਤੇ ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਵੱਲ ਨੂੰ ਮਾਰਚ ਕੀਤਾ ਜਾਵੇਗਾ ।ਇਸ ਮੌਕੇ ਨਿਤਿਨ ਮਹਿਰਾ,ਪ੍ਰਿਤਪਾਲ ਸਿੰਘ ਚੌਟਾਲਾ, ਪਰਮਜੀਤ ਸਿੰਘ, ਰਜਤ ਮਹਾਜਨ, ਜਸਵੀਰ ਬੋਦਲ,ਬਲਵੀਰ ਸਿੰਘ, ਸਚਿਨ ਕੁਮਾਰ, ਰਾਜ ਕੁਮਾਰ,ਮੰਗਲ ਸਿੰਘ, ਸਤੀਸ਼ ਕੁਮਾਰ,ਰਣਵੀਰ ਸਿੰਘ, ਕ੍ਰਿਸ਼ਨ ਕੁਮਾਰ, ਵਿਕਾਸ ਸ਼ਰਮਾ, ਸੰਜੀਵ ਕੁਮਾਰ,ਸੱਤ ਪ੍ਰਕਾਸ਼,ਨਰਿੰਦਰ ਅਜਨੋਹਾ,ਵਿਕਾਸ ਅਰੋੜਾ, ਛੋਟਾ ਰਾਮ,ਜਸਵਿੰਦਰ ਸਿੰਘ, ਤਿਲਕ ਰਾਜ, ਸਚਿਨ ਕੁਮਾਰ, ਦਵਿੰਦਰ ਹੁਸ਼ਿਆਰਪੁਰ, ਸਰਬਜੀਤ ਸਿੰਘ,ਪਰਮਜੀਤ ਕਾਤਿਬ,ਸੁਸ਼ੀਲ ਕੁਮਾਰ,ਅਸ਼ੋਕ ਕੁਮਾਰ, ਗੁਰਚਰਨ ਸਿੰਘ,ਜਤਿੰਦਰ ਸਿੰਘ, ਮਨੀ, ਨਿਰਮਲ ਬੱਧਣ, ਮਨਜੀਤ ਸੈਣੀ, ਚਰਨਜੀਤ ਸਿੰਘ,ਸ਼ਸ਼ੀਕਾਂਤ, ਨਰੇਸ਼ ਮਿੱਡਾ ਆਦਿ ਸਮੇਤ ਵੱਖ-ਵੱਖ ਦੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here