Tuesday, October 13, 2026
Home Chandigarh ਸੌਰਭ ਜੋਸ਼ੀ ਚੰਡੀਗੜ੍ਹ ਦੇ 29ਵੇਂ ਮੇਅਰ ਬਣੇ

ਸੌਰਭ ਜੋਸ਼ੀ ਚੰਡੀਗੜ੍ਹ ਦੇ 29ਵੇਂ ਮੇਅਰ ਬਣੇ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਦੇ ਮੇਅਰ ਚੋਣ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਤਿੰਨੋਂ ਅਹੁਦਿਆਂ ‘ਤੇ ਹੁਣ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਚੰਡੀਗੜ੍ਹ ਦੇ ਨਵੇਂ ਮੇਅਰ ਸੌਰਭ ਜੋਸ਼ੀ ਬਣ ਗਏ ਹਨ। ਭਾਜਪਾ ਦੇ ਮੇਅਰ ਉਮੀਦਵਾਰ ਨੂੰ 18 ਵੋਟ ਮਿਲੇ ਹਨ, ਕਾਂਗਰਸੀ ਉਮੀਦਵਾਰ ਨੂੰ 7 ਅਤੇ ‘ਆਪ’ ਉਮੀਦਵਾਰ ਨੂੰ 11 ਵੋਟ ਮਿਲੇ ਹਨ । ਵੋਟਿੰਗ ਤੋਂ ਪਹਿਲਾਂ ਹੀ ਕਈ ਕੌਂਸਲਰਾਂ ਨੇ ਭਾਜਪਾ ਦੇ ਮੇਅਰ ਉਮੀਦਵਾਰ ਲਈ ਸੌਰਭ ਜੋਸ਼ੀ ਨੂੰ ਵਧਾਈ ਦੇ ਦਿੱਤੀ ਸੀ।

Advertisements

ਸੌਰਭ ਜੋਸ਼ੀ ਚੰਡੀਗੜ੍ਹ ਦੇ 29ਵੇਂ ਮੇਅਰ ਬਣੇ ਹਨ। ਇਸ ਵਾਰ ਚੋਣ ਗੁਪਤ ਬੈਲਟ ਵੋਟਿੰਗ ਦੀ ਬਜਾਏ ਕੌਂਸਲਰਾਂ ਦੇ ਹੱਥ ਖੜ੍ਹੇ ਕਰਕੇ ਹੋਈ। ਪਹਿਲੀ ਵਾਰ ਤਿੰਨਾਂ ਪਾਰਟੀਆਂ ਨੇ ਮੇਅਰ ਦੀ ਚੋਣ ਲੜੀ। ਪਿਛਲੇ 2 ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਗਠਜੋੜ ਸੀ।

LEAVE A REPLY

Please enter your comment!
Please enter your name here