Thursday, October 22, 2026
Home Crime ਅਮਰੀਕੀ ਅਦਾਲਤ ‘ਚ ਨਿਖਿਲ ਗੁਪਤਾ ਦਾ ਕਬੂਲਨਾਮਾ, ਹੋ ਸਕਦੀ ਹੈ 40 ਸਾਲ...

ਅਮਰੀਕੀ ਅਦਾਲਤ ‘ਚ ਨਿਖਿਲ ਗੁਪਤਾ ਦਾ ਕਬੂਲਨਾਮਾ, ਹੋ ਸਕਦੀ ਹੈ 40 ਸਾਲ ਦੀ ਕੈਦ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕੀ ਅਦਾਲਤ ਵਿੱਚ ਨਿਖਿਲ ਗੁਪਤਾ ਨੇ ਦਹਿਸ਼ਤਗਰਦ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਕਬੂਲ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਨਿਊਯਾਰਕ ਸਿਟੀ ਵਿੱਚ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮੁਲਜ਼ਮ ਨਿਖਿਲ ਗੁਪਤਾ ਨੇ ਮੈਨਹਟਨ ਸੰਘੀ ਅਦਾਲਤ ਵਿੱਚ ਤਿੰਨ ਅਪਰਾਧਿਕ ਆਰੋਪਾਂ ਨੂੰ ਸਵੀਕਾਰ ਕਰ ਲਿਆ ਹੈ। ਇਸ ਮਾਮਲੇ ‘ਤੇ ਨਿਖਿਲ ਗੁਪਤਾ ਦੇ ਵਕੀਲ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਨਿਖਿਲ ਗੁਪਤਾ ਨੇ ਮੈਨਹਟਨ ਸੰਘੀ ਅਦਾਲਤ ਵਿੱਚ ਅਮਰੀਕੀ ਮੈਜਿਸਟ੍ਰੇਟ ਜੱਜ ਸਾਰਾਹ ਨੈੱਟਬਰਨ ਦੇ ਸਾਹਮਣੇ ਆਪਣੀ ਪਟੀਸ਼ਨ ਦਾਇਰ ਕੀਤੀ।

Advertisements

ਮੈਨਹਟਨ ਵਿੱਚ ਅਮਰੀਕੀ ਅਟਾਰਨੀ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ 54 ਸਾਲਾ ਨਿਖਿਲ ਨੇ ਹੋਈ ਸੁਣਵਾਈ ਵਿੱਚ ਕਤਲ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਮੰਨਿਆ ਹੈ। ਇਨ੍ਹਾਂ ਦੋਸ਼ਾਂ ਲਈ ਉਸਨੂੰ 40 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਦੱਸ ਦਈਏ ਕਿ ਨਿਖਿਲ ਗੁਪਤਾ ਜੂਨ 2024 ਵਿੱਚ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕੀਤੇ ਜਾਣ ਤੋਂ ਬਾਅਦ ਬਰੁਕਲਿਨ ਜੇਲ੍ਹ ਵਿੱਚ ਬੰਦ ਹੈ। ਉਸਨੂੰ ਇੱਕ ਸਾਲ ਪਹਿਲਾਂ ਚੈੱਕ ਗਣਰਾਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕਾ ਹਵਾਲੇ ਕੀਤੇ ਜਾਣ ਤੋਂ ਤੁਰੰਤ ਬਾਅਦ ਨਿਖਿਲ ਨੇ ਦੋਸ਼ੀ ਨਾ ਹੋਣ ਦੀ ਗੱਲ ਕਹੀ। ਉਸਨੇ ਉਸ ਸਮੇਂ ਕਿਹਾ ਸੀ ਕਿ ਉਸਦੇ ਖਿਲਾਫ ਲਗਾਏ ਗਏ ਦੋਸ਼ ਝੂਠੇ ਸਨ।

LEAVE A REPLY

Please enter your comment!
Please enter your name here