Saturday, October 31, 2026
Home Crime ਮਹਿਲਾ ਤੇ ਬਾਈਕ ਸਵਾਰ ਨੇ ਸੁੱਟਿਆ ਤੇਜ਼ਾਬ, ਚਿਹਰਾ ਤੇ ਅੱਖਾਂ ਬੁਰੀ ਤਰ੍ਹਾਂ...

ਮਹਿਲਾ ਤੇ ਬਾਈਕ ਸਵਾਰ ਨੇ ਸੁੱਟਿਆ ਤੇਜ਼ਾਬ, ਚਿਹਰਾ ਤੇ ਅੱਖਾਂ ਬੁਰੀ ਤਰ੍ਹਾਂ ਝੁਲਸੀਆਂ

ਲੁਧਿਆਣਾ (ਦ ਸਟੈਲਰ ਨਿਊਜ)। ਲੁਧਿਆਣਾ ਦੇ ਦੁਗਲੀ ਇਲਾਕੇ ਤੋਂ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਦੁਗਲੀ ਫੇਜ਼-1 ਵਿੱਚ ਕੰਮ ਕਰ ਰਹੀ ਮਹਿਲਾ ਤੇ ਬਾਈਕ ਸਵਾਰ ਨੇ ਤੇਜ਼ਾਬ ਸੁੱਟ ਦਿੱਤਾ। ਜਿਸ ਕਰਕੇ ਮਹਿਲਾ ਦਾ ਚਿਹਰਾ ਤੇ ਅੱਖਾਂ ਬੁਰੀ ਤਰ੍ਹਾਂ ਝੁਲਸ ਗਈਆਂ। ਫਸਟ ਏਡ ਮਗਰੋਂ ਜਲਦ ਹੀ ਮਹਿਲਾ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

Advertisements

ਪੀੜਤ ਮਹਿਲਾ ਸਾਵਿਤਰੀ ਦੁਗਲੀ ਦੇ ਗੁਰੂਗਿਆਨ ਵਿਹਾਰ ਵਿਹਾਰ ਫੇਜ਼-1 ਸਥਿਤ ਪਲਾਟ ਵਿੱਚ ਰੋੜੀ ਪਾਉਣ ਦਾ ਕੰਮ ਕਰ ਰਹੀ ਸੀ ਕਿ ਬਾਈਕ ਸਵਾਰ ਨੌਜਵਾਨ ਜਿਸ ਨੇ ਸਿਰ ਤੇ ਪੱਗੜੀ ਤੇ ਹੈਲਮੇਟ ਪਹਿਨਿਆ ਹੋਇਆ ਸੀ, ਜਿਸ ਦੀ ਪਛਾਣ ਨਾ ਹੋ ਸਕੀ। ਮਹਿਲਾ ਨੂੰ ਲੱਗਾ ਕਿ ਕੋਈ ਲੜਕਾ ਸਮਾਨ ਦੇਣ ਆਇਆ ਹੈ, ਜਿਵੇਂ ਹੀ ਉਹ ਕੋਲ ਪਹੁੰਚੀ ਤਾਂ ਵਿਅਕਤੀ ਨੇ ਤੇਜ਼ਾਬ ਮਹਿਲਾ ਦੇ ਮੂੰਹ ਤੇ ਸੁੱਟ ਦਿੱਤਾ ਤੇ ਕਿਹਾ ਕਿ ਹੁਣ ਤੂੰ ਕਿਸੇ ਕੰਮ ਦੀ ਵੀ ਨਹੀ ਰਹੇਗੀ। ਤੇਜ਼ਾਬ ਸੁੱਟ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਹਿਲਾ ਦਾ ਇਲਾਜ ਪੀਜੀਆਈ ਵਿੱਚ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ ਮਹਿਲਾ ਦੀਆਂ ਅੱਖਾਂ ਤੇ ਚਿਹਰੇ ਨੂੰ ਕਾਫੀ ਨੁਕਸਾਨ ਹੋਇਆ ਹੈ। ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਤੇ ਮੁਜਜ਼ਮ ਦੀ ਭਾਲ ਜਾਰੀ ਹੈ।   

LEAVE A REPLY

Please enter your comment!
Please enter your name here