Wednesday, October 21, 2026
Home National ਬੇਕਾਬੂ ਵੈਨ ਤਲਾਅ ‘ਚ ਪਲਟੀ, ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਬੇਕਾਬੂ ਵੈਨ ਤਲਾਅ ‘ਚ ਪਲਟੀ, ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਉੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼)। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬੇਕਾਬੂ ਵੈਨ ਤਲਾਅ ਵਿੱਚ ਪਲਟ ਗਈ। ਜਿਸ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਬਜ਼ੁਰਗ ਜੋੜਾ, ਉਨ੍ਹਾਂ ਦੀ ਧੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਦੋਹਤਾ ਸ਼ਾਮਲ ਹੈ। ਡਰਾਈਵਰ ਸਮੇਤ ਦੋ ਹੋਰ ਅਜੇ ਵੀ ਲਾਪਤਾ ਹਨ।

Advertisements

ਇਹ ਪਰਿਵਾਰ ਔਰਈਆ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਪ੍ਰਵਾਰ ਇਕ ਰਿਸ਼ਤੇਦਾਰ ਦੇ ਤੇਰ੍ਹਵੇਂ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਸ਼ੁੱਕਰਵਾਰ ਦੇਰ ਸ਼ਾਮ, ਪਰਿਵਾਰ ਔਰਈਆ ਵਾਪਸ ਆ ਰਿਹਾ ਸੀ ਉਦੋਂ ਹੀ ਕਾਰ ਕੰਟਰੋਲ ਗੁਆ ਬੈਠੀ ਅਤੇ ਇੱਕ ਤਲਾਅ ਵਿੱਚ ਡਿੱਗ ਗਈ।

ਗੋਤਾਖੋਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਪੁਲਿਸ ਨੇ ਲੋਕਾਂ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ। ਸਾਰਿਆਂ ਨੂੰ ਤੁਰੰਤ ਕੇਂਦਰੀ ਸਿਹਤ ਕੇਂਦਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਸਮੇਤ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਬਾਕੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਕਾਨਪੁਰ ਦੇ ਹੈਲੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਬਾਰੀ ਸ਼ਿਵਲੀ ਥਾਣਾ ਖੇਤਰ ਦੇ ਸਵਾਈ ਪਿੰਡ ਦੇ ਨੇੜੇ ਵਾਪਰੀ। ਮ੍ਰਿਤਕਾਂ ਵਿੱਚ ਰਾਜਕਿਸ਼ੋਰ, ਉਸ ਦੀ ਪਤਨੀ ਸਨੇਹਲਤਾ ਅਗਨੀਹੋਤਰੀ (55), ਬੇਟੀ ਹਿਮਾਂਸ਼ੂ ਅਗਨੀਹੋਤਰੀ (30) ਅਤੇ ਦੋ ਸਾਲਾ ਦੋਹਤਾ ਸ਼ਿਵ ਅਗਨੀਹੋਤਰੀ ਸ਼ਾਮਲ ਹਨ।

LEAVE A REPLY

Please enter your comment!
Please enter your name here