
ਬਿਹਾਰ (ਦ ਸਟੈਲਰ ਨਿਊਜ਼)। ਬਿਹਾਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਵਿਆਹ ਦੀਆ ਖੁਸ਼ੀਆਂ ਮਨਾਈਆ ਜਾ ਰਹੀਆ ਸਨ। ਲਾੜਾ ਅਤੇ ਲਾੜੀ ਵਿਆਹ ਦੀ ਸਟੇਜ ‘ਤੇ ਸਨ। ਬੈਂਡ ਦੀ ਆਵਾਜ਼ ਗੂੰਜ ਰਹੀ ਸੀ ਅਤੇ ਉਹ ਹਾਰ ਪਾਉਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਭੀੜ ਵਿੱਚੋਂ ਇੱਕ ਨੌਜਵਾਨ ਨਿਕਲਿਆ, ਸਟੇਜ ਕੋਲ ਆਇਆ ਅਤੇ ਪਿਸਤੌਲ ਤਾਣ ਦਿੱਤੀ। ਇਸ ਤੋਂ ਪਹਿਲਾਂ ਕਿ ਕੋਈ ਪ੍ਰਤੀਕਿਰਿਆ ਕਰਦਾ, ਉਸ ਨੇ ਲਾੜੀ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਬਿਹਾਰ ਦੇ ਬਕਸਰ ਵਿੱਚ ਵਾਪਰੀ, ਜਿਸ ਨਾਲ ਵਿਆਹ ਦਾ ਜਸ਼ਨ ਸੋਗ ਅਤੇ ਚੀਕਾਂ ਵਿੱਚ ਬਦਲ ਗਿਆ।

ਜਾਾਣਕਾਰੀ ਅਨੁਸਾਰ ਬਰਾਤ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਸੁਰਮਨਪੁਰ ਤੋਂ ਆਈ ਸੀ। ਹਾਰਾਂ ਦੀ ਰਸਮ ਚੱਲ ਰਹੀ ਸੀ। ਗੁਆਂਢ ਦੇ ਰਹਿਣ ਵਾਲੇ ਦੀਨਬੰਧੂ ਨਾਮ ਦੇ ਇੱਕ ਨੌਜਵਾਨ ਨੇ ਅਚਾਨਕ ਲਾੜੀ ਆਰਤੀ ਕੁਮਾਰੀ ਨੂੰ ਗੋਲੀ ਮਾਰ ਦਿੱਤੀ। ਗੋਲੀ ਉਸ ਦੇ ਪੇਟ ਵਿੱਚ ਉਸ ਦੀ ਨਾਭੀ ਦੇ ਨੇੜੇ ਲੱਗੀ। ਸਟੇਜ ‘ਤੇ ਖੜ੍ਹੀ ਲਾੜੀ ਡਿੱਗ ਪਈ। ਇਸ ਤੋਂ ਪਹਿਲਾਂ ਕਿ ਕੋਈ ਪ੍ਰਤੀਕਿਰਿਆ ਕਰਦਾ ਮੁਲਜ਼ਮ ਮੌਕੇ ਤੋਂ ਭੱਜ ਗਿਆ।












