Monday, October 12, 2026
Home Crime ਓਵਰਲੋਡ ਟਿੱਪਰ ਨੇ ਸਾਬਕਾ ਸਰਪੰਚ ਨੂੰ ਦਰੜਿਆ, ਮੌਤ, ਟਿੱਪਰ ਚਾਲਕ ਗ੍ਰਿਫਤਾਰ

ਓਵਰਲੋਡ ਟਿੱਪਰ ਨੇ ਸਾਬਕਾ ਸਰਪੰਚ ਨੂੰ ਦਰੜਿਆ, ਮੌਤ, ਟਿੱਪਰ ਚਾਲਕ ਗ੍ਰਿਫਤਾਰ

ਗੜ੍ਹਸ਼ੰਕਰ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਦਿਨ ਪ੍ਰਤੀ ਦਿਨ ਹਾਦਸੇ ਵੱਧ ਰਹੇ ਹਨ, ਜਿਸ ਕਰਕੇ ਬਹੁਤ ਮੌਤਾਂ ਹੋ ਰਹੀਆ ਹਨ। ਇਸੇ ਤਰ੍ਰਾਂ ਦੀ ਘਟਨਾ ਗੜ੍ਹਸ਼ੰਕਰ ਨੰਗਲ ਰੋਡ਼ ਪਿੰਡ ਸ਼ਾਹਪੁਰ ਦੇ ਘਾਟੇ ਤੇ ਪਿੰਡ ਅਚਲਪੁਰ ਦੇ ਸਾਬਕਾ ਸਰਪੰਚ ਨੂੰ ਓਵਰਲੋਡ ਟਿੱਪਰ ਨੇ ਦਰੜਕੇ ਮੌਤ ਤੇ ਘਾਟ ਉਤਾਰ ਦਿੱਤਾ। 

Advertisements

ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਚੂਹੜ ਸਿੰਘ ਸ਼ਹਿਰ ਗੜ੍ਹਸ਼ੰਕਰ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਜਦੋਂ ਉਕਤ ਥਾਂ ’ਤੇ ਪਹੁੰਚਿਆ ਤਾਂ ਪਿੱਛੋ ਆ ਰਹੇ ਓਵਰਲੋਡ ਟਿੱਪਰ ਨੇ ਦਰੜ ਦਿੱਤਾ ਜਿਸਦੇ ਕਾਰਨ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ।

ਹਾਦਸੇ ਉਪਰੰਤ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ, ਦਰਸ਼ਨ ਸਿੰਘ ਮੱਟੂ ਸੂਬਾਈ ਆਗੂ ਕੰਢੀ ਸੰਗਰਸ਼ ਕਮੇਟੀ, ਜਸਵੀਰ ਔਲਖ ਕਾਂਗਰਸ ਆਗੂ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ।

ਫਿਲਹਾਲ ਟਿੱਪਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਦਸੇ ਉਪਰੰਤ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਪੁਲਿਸ ਪਾਰਟੀ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here