Monday, October 12, 2026
Home Crime ਕਾਰ ਬੇਕਾਬੂ ਡੰਪਰ ਨਾਲ ਟਕਰਾਈ, ਲੱਗੀ ਅੱਗ, ਮਹਿਲਾ ਕਾਂਸਟੇਬਲ ਤੇ 2 ਮਾਸੂਮ...

ਕਾਰ ਬੇਕਾਬੂ ਡੰਪਰ ਨਾਲ ਟਕਰਾਈ, ਲੱਗੀ ਅੱਗ, ਮਹਿਲਾ ਕਾਂਸਟੇਬਲ ਤੇ 2 ਮਾਸੂਮ ਜ਼ਿੰਦਾ ਸੜੇ, ਪਤੀ ਤੇ ਦਿਓਰ ਝੁਲਸੇ

ਉੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼)। ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿੱਚ 23 ਸਾਲਾ ਮਹਿਲਾ ਕਾਂਸਟੇਬਲ ਅਤੇ ਉਸ ਦੇ ਦੋ ਸਾਲ ਦੇ ਪੁੱਤਰ ਦੀ ਕਾਰ ਵਿਚ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ, ਪਤੀ ਅਤੇ ਦਿਓਰ ਬੁਰੀ ਤਰ੍ਹਾਂ ਝੁਲਸ ਗਏ। ਔਰਤ ਆਪਣੇ ਪਰਿਵਾਰ ਨਾਲ ਰਾਮਪੁਰ ਤੋਂ ਨੈਨੀਤਾਲ ਜਾ ਰਹੀ ਸੀ ਕਿ ਰਸਤੇ ਵਿਚ ਕਾਰ ਇੱਕ ਬੇਕਾਬੂ ਡੰਪਰ ਨਾਲ ਟਕਰਾ ਗਈ, ਟੱਕਰ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ।

Advertisements

ਕਾਰ ਦੀ ਅਗਲੀ ਸੀਟ ‘ਤੇ ਬੈਠੇ ਭਰਾ ਅਤੇ ਪਤੀ ਗੇਟ ਖੋਲ੍ਹ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ। ਹਾਲਾਂਕਿ, ਟੱਕਰ ਤੋਂ ਬਾਅਦ ਗੇਟ ਬੰਦ ਹੋਣ ਕਾਰਨ ਮਹਿਲਾ ਕਾਂਸਟੇਬਲ ਬਾਹਰ ਨਹੀਂ ਨਿਕਲ ਸਕੀ। ਪਤੀ ਚੀਕਦਾ ਰਿਹਾ, ਪਰ ਉਹ ਉਸ ਨੂੰ ਬਚਾਉਣ ਵਿੱਚ ਅਸਮਰੱਥ ਰਿਹਾ। ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ।

ਅੱਗ ਬੁਝਾਉਣ ਲਈ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਮਹਿਲਾ ਕਾਂਸਟੇਬਲ ਅਤੇ ਉਸ ਦੇ ਪੁੱਤਰ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਮਹਿਲਾ ਕਾਂਸਟੇਬਲ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਪਤੀ ਅਤੇ ਦਿਓਰ ਅੱਗ ਵਿਚ ਝੁਲਸ ਗਏ ਹਨ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਹਾਦਸਾ ਥਾਣਾ ਖੇਤਰ ਵਿੱਚ ਵਾਪਰਿਆ। ਹਾਦਸੇ ਤੋਂ ਬਾਅਦ ਡੰਪਰ ਚਾਲਕ ਨਹੀਂ ਰੁਕਿਆ ਅਤੇ ਵਾਹਨ ਲੈ ਕੇ ਫਰਾਰ ਹੋ ਗਿਆ। 
 

LEAVE A REPLY

Please enter your comment!
Please enter your name here