Thursday, October 29, 2026
Home Punjab ਜਲਾਲਾਬਾਦ ਗਰਾਊਂਡ ‘ਚ ਨੌਜਵਾਨ ਦੀ ਦੌੜ ਲਗਾਉਦੇਂ ਹੋਈ ਮੌਤ

ਜਲਾਲਾਬਾਦ ਗਰਾਊਂਡ ‘ਚ ਨੌਜਵਾਨ ਦੀ ਦੌੜ ਲਗਾਉਦੇਂ ਹੋਈ ਮੌਤ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਜਲਾਲਾਬਾਦ ਗਰਾਊਂਡ ਵਿੱਚ ਇਕ ਬਹੁਤ ਹੀ ਦੁਖਦਾਇਕ ਘਟਨਾ ਵਾਪਰੀ ਹੈ। ਜਲਾਲਾਬਾਦ ਗਰਾਊਂਡ ਵਿੱਚ 22 ਸਾਲਾਂ ਨੌਜਵਾਨ ਦੀ ਦੌੜ ਲਗਾਉਦੇਂ ਹੋਏ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਵੱਜੋਂ ਹੋਈ ਹੈ। ਬਲਦੇਵ ਸਿੰਘ BSF ਤੇ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਕਰ ਰਿਹਾ ਸੀ। ਇਕ ਸਾਲ ਪਹਿਲਾ ਹੀ ਉਸਦੇ ਪਿਤਾ ਦੀ ਮੌਤ ਹੋਈ ਸੀ। ਹੁਣ ਪਰਿਵਾਰ ਨੂੰ ਹੋਰ ਵੱਡਾ ਸਦਮਾ ਲੱਗ ਗਿਆ। ਪਰਿਵਾਰ ਤੇ ਦੁੱਖਾ ਦਾ ਪਹਾੜ ਟੁੱਟ ਗਿਆ ਹੈ।  

Advertisements

ਬਲਦੇਵ ਸਿੰਘ ਦਾ ਪੁਲਿਸ ਵਿਚ ਭਰਤੀ ਹੋਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਉਹ ਰੋਜ਼ਾਨਾ ਵਾਂਗ ਫਾਜ਼ਿਲਕਾ ਦੇ ਪਿੰਡ ਰੋੜਾਂਵਾਲੀ ਦੀ ਗਰਾਊਂਡ ਵਿੱਚ ਦੌੜ ਲਗਾ ਰਿਹਾ ਸੀ ਕਿ ਇਸ ਦੌਰਾਨ ਉਸ ਨਾਲ ਹਾਦਸਾ ਵਾਪਰ ਗਿਆ। ਦੌੜ ਦੌਰਾਨ ਬਲਦੇਵ ਦੀ ਤਬੀਅਤ ਵਿਗੜ ਗਈ। ਉਸ ਨੂੰ ਚੱਕਰ ਆਏ ਤੇ ਉਹ ਡਿੱਗ ਗਿਆ। ਨਾਲ ਦੇ ਦੋਸਤਾਂ ਵੱਲੋਂ ਉਸ ਨੂੰ ਨੇੜਲੇ ਕਲੀਨਿਕ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

LEAVE A REPLY

Please enter your comment!
Please enter your name here