Monday, October 19, 2026
Home Crime ਬਦਮਾਸ਼ਾਂ ਨੇ ਤੇਜਧਾਰ ਹਥਿਆਰਾਂ ਨਾਲ ਦੁਕਾਨ ਤੇ ਕੀਤਾ ਹਮਲਾ, ਦੁਕਾਨਦਾਰਾਂ ਨੇ ਇੱਧਰ...

ਬਦਮਾਸ਼ਾਂ ਨੇ ਤੇਜਧਾਰ ਹਥਿਆਰਾਂ ਨਾਲ ਦੁਕਾਨ ਤੇ ਕੀਤਾ ਹਮਲਾ, ਦੁਕਾਨਦਾਰਾਂ ਨੇ ਇੱਧਰ ਉਧਰ ਭੱਜ ਕੇ ਜਾਨ ਬਚਾਈ

ਲੁਧਿਆਣਾ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਲੁੱਟਾਂ ਖੋਹਾ ਦਿਨ ਪ੍ਰਤੀ ਦਿਨ ਵੱਧ ਰਹੀਆ ਹਨ। ਲੁਧਿਆਣਾ ਦੇ ਫੋਕਲ ਪੁਆਇੰਟ ਅਧੀਨ ਪੈਂਦੇ ਜੀਵਨ ਨਗਰ ਬਦਮਾਸ਼ਾਂ ਨੇ ਤੇਜਧਾਰ ਹਥਿਆਰਾਂ ਦੇ ਨਾਲ ਦੁਕਾਨ ਤੇ ਹਮਲਾ ਕੀਤਾ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। 

Advertisements

ਦੁਕਾਨਦਾਰਾਂ ਨੇ ਇੱਧਰ ਉਧਰ ਭੱਜ ਕੇ ਆਪਣੀ ਜਾਨ ਬਚਾਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਰੋਸ਼ ਵਿੱਚ ਚੰਡੀਗੜ੍ਹ ਰੋਡ ਨੂੰ ਜਾਮ ਕਰ ਦਿੱਤਾ ਅਤੇ ਇਹਨਾਂ ਬਦਮਾਸ਼ਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਉਧਰ ਥਾਣਾ ਮੁਖੀ ਕੁਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਸ਼ਿਕਾਇਤ ਮਿਲੀ ਹੈ ਅਤੇ ਉਹ ਇਸ ਸਬੰਧੀ ਜਲਦ ਹੀ ਕਾਰਵਾਈ ਕਰਨਗੇ ਉਹਨਾਂ ਕਿਹਾ ਕਿ ਉਹ ਵੀਆਈਪੀ ਡਿਊਟੀ ਵਿੱਚ ਵਿਅਸਤ ਹੋਣ ਕਾਰਨ ਕੱਲ ਕਾਰਵਾਈ ਨਹੀਂ ਕਰ ਸਕੇ ਅਤੇ ਇਸੇ ਦੌਰਾਨ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।  

LEAVE A REPLY

Please enter your comment!
Please enter your name here