Tuesday, October 20, 2026
Home Crime ਲੁਧਿਆਣਾ Dead Body Case: ਸੱਸ-ਸਹੁਰੇ ਤੇ ਪਤੀ ਨੇ ਮਿਲਕੇ ਕੀਤਾ ਔਰਤ ਦਾ...

ਲੁਧਿਆਣਾ Dead Body Case: ਸੱਸ-ਸਹੁਰੇ ਤੇ ਪਤੀ ਨੇ ਮਿਲਕੇ ਕੀਤਾ ਔਰਤ ਦਾ ਕਤਲ, 3 ਗ੍ਰਿਫ਼ਤਾਰ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਆਰਤੀ ਚੌਂਕ ਕੋਲ ਬੀਤੇ ਦਿਨੀ 2 ਬਾਈਕ ਸਵਾਰ ਨੌਜਵਾਨਾਂ ਵੱਲੋਂ ਫਿਰੋਜ਼ਪੁਰ ਰੋਡ ‘ਤੇ ਡਿਵਾਈਡਰ ‘ਤੇ ਬੋਰੀ ਵਿੱਚ ਪਾ ਕੇ ਇੱਕ ਔਰਤ ਦੀ ਲਾਸ਼ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਮ੍ਰਿਤਕਾ ਦੀ ਪਹਿਚਾਣ ਰੇਸ਼ਮਾ ਵਜੋਂ ਹੋਈ ਹੈ, ਜੋ ਮਹਾਰਾਜ ਨਗਰ ਨੇੜੇ ਸਰਕਟ ਹਾਊਸ ਲੇਨ ਨੰਬਰ 2 ਦੀ ਰਹਿਣ ਵਾਲੀ ਹੈ, ਜੋ ਆਪਣੀ ਸੱਸ ਅਤੇ ਸਹੁਰੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਦਰਅਸਲ, ਰੇਸ਼ਮਾ ਦੀ ਅਕਸਰ ਆਪਣੀ ਸੱਸ ਅਤੇ ਸਹੁਰੇ ਨਾਲ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਰਹਿੰਦੀ ਸੀ।

Advertisements

ਜਾਣਕਾਰੀ ਮੁਤਾਬਕ ਸੱਸ -ਸਹੁਰੇ ਅਤੇ ਪਤੀ ਨੇ ਰੇਸ਼ਮਾ ਦਾ ਕਤਲ ਕੀਤਾ ਹੈ। ਲਾਸ਼ ਨੂੰ ਟਿਕਾਣੇ ਲਾਉਣ ਲਈ 2 ਨੌਜਵਾਨ ਮੋਟਰਸਾਈਕਲ ‘ਤੇ ਬੋਰੀ ਵਿੱਚ ਬੰਦ ਕਰਕੇ ਲਾਸ਼ ਨਹਿਰ ਵਿੱਚ ਸੱਟਣ ਜਾ ਰਹੇ ਸੀ। ਮੌਜੂਦ ਲੋਕਾਂ ਨੂੰ ਜਦੋਂ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਬੋਰੀ ਖੋਲ੍ਹ ਕੇ ਦੇਖੀ ਤਾਂ ਉਸ ਵਿੱਚ ਕੁੜੀ ਦੀ ਲਾਸ਼ ਸੀ। ਪੁਲਿਸ ਨੇ ਮ੍ਰਿਤਕਾ ਦੇ ਸੱਸ -ਸਹੁਰੇ ਅਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੱਲ੍ਹ ਉਸਦੇ ਮਕਾਨ ਮਾਲਕ ਮਨੋਜ ਨੇ ਪੁਲਿਸ ਨੂੰ ਦੱਸਿਆ ਕਿ ਰੇਸ਼ਮਾ ਦਾ ਸਹੁਰਾ ਕਿਸ਼ਨ ਅਤੇ ਸੱਸ ਦੁਲਾਰੀ ਉਸਦੇ ਘਰ ਵਿੱਚ ਕਿਰਾਏ ‘ਤੇ ਰਹਿ ਰਹੇ ਹਨ। ਇਨ੍ਹਾਂ ਤਿੰਨਾਂ ਵਿੱਚ 8 ਜੁਲਾਈ ਨੂੰ ਲੜਾਈ ਹੋਈ ਸੀ।

9 ਜੁਲਾਈ ਦੀ ਸਵੇਰ ਨੂੰ ਉਸਨੇ ਦੇਖਿਆ ਕਿ ਇੱਕ ਚਾਦਰ ਵਿੱਚ ਕੁਝ ਬੰਨ੍ਹ ਕੇ ਗੇਟ ਦੇ ਕੋਲ ਰੱਖਿਆ ਹੋਇਆ ਸੀ। ਉਸਨੇ ਸੋਚਿਆ ਕਿ ਸ਼ਾਇਦ ਕਿਸ਼ਨ ਦਾ ਪਰਿਵਾਰ ਅੱਜ ਕਮਰਾ ਖਾਲੀ ਨਹੀਂ ਕਰ ਰਿਹਾ। ਇਸੇ ਲਈ ਉਹ ਸਮਾਨ ਕੱਢ ਰਿਹਾ ਹੈ ਪਰ ਜਿਵੇਂ ਹੀ ਮੈਂ ਇੰਟਰਨੈੱਟ ‘ਤੇ ਬੋਰੀ ਵਿੱਚ ਮਿਲੀ ਲਾਸ਼ ਦੀ ਵੀਡੀਓ ਦੇਖੀ, ਮੈਨੂੰ ਪਤਾ ਲੱਗਾ ਕਿ ਕਿਸ਼ਨ ਅਤੇ ਉਸਦੀ ਪਤਨੀ ਦੁਲਾਰੀ ਨੇ ਮਿਲ ਕੇ ਆਪਣੀ ਨੂੰਹ ਦਾ ਕਤਲ ਕੀਤਾ ਹੈ ਅਤੇ ਦੋ ਨੌਜਵਾਨਾਂ ਨੂੰ ਲਾਸ਼ ਦਾ ਨਿਪਟਾਰਾ ਕਰਨ ਲਈ ਕਿਹਾ ਹੈ। ਅਜੈ ਕੁਮਾਰ ਅਤੇ ਇੱਕ ਹੋਰ ਵਿਅਕਤੀ ਲਾਸ਼ ਦਾ ਨਿਪਟਾਰਾ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਦੋਵਾਂ ਮੁਲਜ਼ਮਾਂ ਨੇ ਰੇਸ਼ਮਾ ਦੀ ਲਾਸ਼ ਦਾ ਨਿਪਟਾਰਾ ਕਰਨ ਲਈ ਆਰਤੀ ਚੌਕ ਨੇੜੇ ਬੋਰੀ ਸੁੱਟ ਦਿੱਤੀ। ਫਿਲਹਾਲ ਪੁਲਿਸ ਨੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here