Sunday, October 18, 2026
Home Crime ਤੇਜ਼ ਰਫ਼ਤਾਰ ਟਿੱਪਰ ਨੇ ਦੋ ਘਰਾਂ ਦੇ ਬੁਝਾਏ ਚਿਰਾਗ, 2 ਦੋਸਤਾਂ ਦੀ...

ਤੇਜ਼ ਰਫ਼ਤਾਰ ਟਿੱਪਰ ਨੇ ਦੋ ਘਰਾਂ ਦੇ ਬੁਝਾਏ ਚਿਰਾਗ, 2 ਦੋਸਤਾਂ ਦੀ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ, ਜਿਸ ਕਰਕੇ ਬਹੁਤ ਸਾਰੀਆ ਮੌਤਾਂ ਹੋ ਰਹੀਆ ਹਨ। ਇਸੇ ਤਰ੍ਹਾਂ ਦਾ ਹਾਦਸਾ ਪਿੰਡ ਗੋਪਾਲਪੁਰ ਕੋਲ ਸਥਿਤ ਸੂਆ ਪੁਲ ’ਤੇ ਤੇਜ਼ ਰਫ਼ਤਾਰ ਟਿੱਪਰ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿਤੇ। ਜਾਣਕਾਰੀ ਮੁਤਾਬਕ, ਖੁਸ਼ੀਆ ਅਪਣੇ ਮਿੱਤਰ ਸੰਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ।

Advertisements

ਜਦੋਂ ਉਹ ਸੂਆ ਪੁਲ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਿੱਪਰ ਨੇ ਲਾਪਰਵਾਹੀ ਅਤੇ ਬੇਪਰਵਾਹੀ ਨਾਲ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਮੌਕੇ ’ਤੇ ਖੁਸ਼ੀਆ ਦੀ ਮੌਤ ਹੋ ਗਈ, ਜਦਕਿ ਸੰਦੀਪ ਸਿੰਘ ਨੇ ਵੀ ਸੈਕਟਰ-32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਦਮ ਤੋੜ ਦਿਤਾ। ਥਾਣਾ ਡੇਹਲੋਂ ਦੀ ਪੁਲਿਸ ਨੇ ਮੁਲਜ਼ਮ ਟਿੱਪਰ ਚਾਲਕ ਦੁਰਗਾ ਸਿੰਘ ਦੇ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ।

LEAVE A REPLY

Please enter your comment!
Please enter your name here