Sunday, October 18, 2026
Home Crime ਆਂਧਰਾ ਪ੍ਰਦੇਸ਼ ‘ਚ ਪਟਾਕਾ ਫੈਕਟਰੀ ‘ਚ ਹੋਇਆ ਧਮਾਕਾ, 22 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ‘ਚ ਪਟਾਕਾ ਫੈਕਟਰੀ ‘ਚ ਹੋਇਆ ਧਮਾਕਾ, 22 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ (ਦ ਸਟੈਲਰ ਨਿਊਜ਼)। ਵੇਟਲਾਪਾਲੇਮ ਵਿੱਚ ਇਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ। ਜਿਸ ਵਿੱਚ 22 ਵਿਅਕਤੀਆ ਦੀ ਮੌਤ ਹੋ ਗਈ ਹੈ। ਕਾਕੀਨਾਡਾ ਦੇ ਜ਼ਿਲ੍ਹਾ ਮੈਡੀਕਲ ਅਤੇ ਸਿਹਤ ਅਧਿਕਾਰੀ (ਡੀ.ਐਮ. ਅਤੇ ਐਚ.ਓ.) ਜੇ. ਨਰਸਿਮਹਾ ਨਾਇਕ ਨੇ ਦਸਿਆ ਕਿ ਐਤਵਾਰ ਰਾਤ 9 ਵਜੇ ਇਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ।

Advertisements

ਦੱਸਣਯੋਗ ਹੈ ਕਿ 28 ਫ਼ਰਵਰੀ ਨੂੰ ਕਾਕੀਨਾਡਾ ਜ਼ਿਲ੍ਹੇ ਦੇ ਵੇਟਲਾਪਾਲੇਮ ਪਿੰਡ ਵਿੱਚ ਲਾਇਸੰਸਸ਼ੁਦਾ ਪਟਾਕਾ ਬਣਾਉਣ ਵਾਲੀ ਇਕਾਈ ਵਿੱਚ ਹੋਏ ਧਮਾਕੇ ਵਿੱਚ 9 ਔਰਤਾਂ ਸਮੇਤ 20 ਲੋਕਾਂ ਦੀ ਮੌਤ ਹੋ ਗਈ ਸੀ ਅਤੇ 9 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਮੇਂ ਚਾਰ ਤੋਂ ਪੰਜ ਲੋਕਾਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਵਿਚੋਂ ਕੁੱਝ 90 ਫੀ ਸਦੀ ਤਕ ਝੁਲਸ ਗਏ ਹਨ।

LEAVE A REPLY

Please enter your comment!
Please enter your name here