Saturday, October 31, 2026
Home Punjab ETT ਅਧਿਆਪਕਾਂ ਨੇ ਸੀਐਮ ਮਾਨ ਦੇ ਜ਼ਿਲ੍ਹੇ ‘ਚ ਟੈਂਕੀਆਂ ‘ਤੇ ਚੜ੍ਹ ਕੇ...

ETT ਅਧਿਆਪਕਾਂ ਨੇ ਸੀਐਮ ਮਾਨ ਦੇ ਜ਼ਿਲ੍ਹੇ ‘ਚ ਟੈਂਕੀਆਂ ‘ਤੇ ਚੜ੍ਹ ਕੇ ਕੀਤੀ ਨਾਅਰੇਬਾਜ਼ੀ

ਸੰਗਰੂਰ (ਦ ਸਟੈਲਰ ਨਿਊਜ਼)। ਈਟੀਟੀ ਅਧਿਆਪਕਾਂ ਨੇ ਸੀਐਮ ਮਾਨ ਦੇ ਜ਼ਿਲ੍ਹੇ ਵਿੱਚ ਟੈਂਕੀਆਂ ‘ਤੇ ਚੜ੍ਹ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਲਾਰਿਆਂ ਤੋਂ ਤੰਗ ਆ ਕੇ ਪੰਜਾਬ ਭਰ ਤੋਂ ਆਏ 180 ਈਟੀਟੀ ਰੈਗੂਲਰ ਅਧਿਆਪਕਾਂ ਨੇ ਦਿੜ੍ਹਬਾ ਸ਼ਹਿਰ ਵਿੱਚ ਇਕੱਠੇ ਹੋ ਕੇ ਹਲਕੇ ਦੇ 25 ਪਿੰਡਾਂ ਵਿੱਚ ‘ਹਰਪਾਲ ਚੀਮਾ ਦਾ ਭੰਡੀ ਪ੍ਰਚਾਰ’ ਪ੍ਰੋਗਰਾਮ ਸ਼ੁਰੂ ਕੀਤਾ। ਸੂਲਰ ਘਰਾਟ ਵਿਖੇ ਪੁੱਜਣ ਤੇ ਕੁਝ ਅਧਿਆਪਕ ਸਾਥੀ ਸੰਗਰੂਰ ਪਾਤਡਾਂ ਰੋਡ ਤੇ ਬਣੀ ਟੈਂਕੀ ਉੱਪਰ ਚੜ੍ਹ ਗਏ। ਉਹਨਾਂ ਨੇ ਮਾਤਾਵਾਂ-ਭੈਣਾਂ ਨੂੰ ਹਜ਼ਾਰ ਰੁਪਿਆ ਮਹੀਨਾ ਦੇਣ ਤੋਂ ਮੁਕਰਨ ਵਾਲੇ, ਕਿਸਾਨਾਂ ਨੂੰ ਪੰਜ ਮਿੰਟ ਵਿੱਚ ਐਮਐਸਪੀ ਦੀ ਗਰੰਟੀ ਦੇ ਕੇ ਭੱਜਣ ਵਾਲੇ, ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਨਾ ਦੇਣ ਵਾਲੇ ਅਤੇ 180 ਈਟੀਟੀ ਅਧਿਆਪਕਾਂ ਨਾਲ ਵਾਧਾ ਕਰਕੇ ਮੁੱਕਰਨ ਵਾਲੇ ਹਰਪਾਲ ਚੀਮਾ ਮੁਰਦਾਬਾਦ ਦੇ ਪੈਂਫਲਿਟ ਮੋਬਾਈਲ ਟਾਵਰ ਤੋਂ ਪਿੰਡ ਵਿੱਚ ਸੁੱਟੇ। ਇਸ ਤੋਂ ਬਾਅਦ ਇਹ 180 ਅਧਿਆਪਕ ਪਿੰਡ ਢੰਡੋਲੀ ਕਲਾਂ ਵਿੱਚ  ਪਾਣੀ ਵਾਲੀ ਟੈਂਕੀ ਉੱਪਰ ਵੀ ਮਹਿਲਾ ਅਧਿਆਪਕਾਂ ਸਮੇਤ ਚੜ੍ਹ ਕੇ ਹਰਪਾਲ ਚੀਮਾ ਮੁਰਦਾਬਾਦ ਦੇ ਪੈਂਫਲਿਟ ਸੁੱਟਣ ਜਾ ਰਹੇ ਹਨ। 

Advertisements

ਅਧਿਆਪਕਾਂ ਵੱਲੋਂ ਦਿੜ੍ਹਬਾ ਹਲਕੇ ਦੇ 25 ਪਿੰਡਾਂ ਵਿੱਚ ਟੈਂਕੀਆਂ ਟਾਵਰਾਂ ਉੱਪਰ ਚੜ੍ਹ ਕੇ ਹਰਪਾਲ ਚੀਮਾ ਦੇ ਲਾਰਿਆਂ ਦੀ ਪੋਲ ਖੋਲਣ ਦਾ ਰੂਟ ਪਲਾਨ ਬਣਾ ਕੇ ਲੜੀ ਦਰ ਲੜੀ ਹਰਪਾਲ ਚੀਮਾ ਦਾ ਭੰਡੀ ਪ੍ਰਚਾਰ ਕੀਤਾ ਗਿਆ। ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਹਰਪਾਲ ਸਿੰਘ ਚੀਮਾ ਲਗਾਤਾਰ ਕਈ ਮਹੀਨਿਆਂ ਤੋਂ ਹਰ 15 ਦਿਨ ਬਾਅਦ ਸਾਡਾ ਮਸਲਾ ਹੱਲ ਕਰਨ ਲਈ ਸਾਨੂੰ ਬੁਲਾ ਕੇ ਪੱਤਰ ਜਾਰੀ ਕਰਨ ਦੀ ਗੱਲ ਕਰਦੇ ਹਨ ਪ੍ਰੰਤੂ ਮੌਕੇ ‘ਤੇ ਟਾਲ-ਮਟੋਲ ਕਰਦਿਆਂ ਅੱਗੇ ਪਾ ਦਿੰਦੇ ਹਨ। ਸੋ ਅਸੀਂ ਇਹਨਾਂ ਲਾਰਿਆਂ ਤੋਂ ਤੰਗ ਆ ਕੇ ਅੱਜ ਹਲਕੇ ਦੇ 25 ਪਿੰਡਾਂ ਵਿੱਚ ਉੱਚੀ ਥਾਂ ਟੈਂਕੀਆਂ-ਟਾਵਰਾਂ ‘ਤੇ ਚੜ ਕੇ ਆਪਣੇ ਪਰਿਵਾਰਾਂ ਸਮੇਤ ਹਰਪਾਲ ਚੀਮਾ ਦੀ ਮੁਰਦਾਬਾਦ ਕਰ ਰਹੇ ਹਾਂ।

LEAVE A REPLY

Please enter your comment!
Please enter your name here